ਗੂਗਲ ਮੈਪ ਨੇ ਫਿਰ ਪਾਇਆ ਮੁਸ਼ਕਿਲ ਵਿੱਚ..

ਬਰੇਲੀ- 4 ਦਸੰਬਰ-ਬਰੇਲੀ ਵਿੱਚ ਗੂਗਲ ਮੈਪ ਨੇ ਇੱਕ ਵਾਰ ਫਿਰ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ। ਸੋਮਵਾਰ ਰਾਤ ਨੂੰ ਇੱਕ ਕਾਰ ਗੂਗਲ ਮੈਪ ਦੇ ਦੁਆਰਾ ਦਿਖਾਏ ਗਏ ਗਲਤ ਰਸਤੇ ਦੇ ਕਾਰਨ ਨਹਿਰ ਵਿੱਚ ਗਿਰ ਗਈ। ਹਾਲਾਂਕਿ ਗੱਡੀ ਵਿੱਚ ਸਵਾਰ ਲੋਕ ਬਾਲ ਬਾਲ ਬਚ ਗਏ। ਜਾਣਕਾਰੀ ਅਨੁਸਾਰ ਔਰਆਇਆ ਨਿਵਾਸੀ ਦੀਵਾਨਸੂ ਆਪਣੇ ਦੋਸਤਾਂ ਦੇ ਨਾਲ ਪੀਲਭੀਤ ਜਾ ਰਹੇ ਸਨ। ਜਿਆਦਾ ਧੁੰਦ ਹੋਣ ਦੇ ਕਾਰਨ ਉਹਨਾਂ ਨੇ ਗੂਗਲ ਮੈਪ ਦਾ ਸਹਾਰਾ ਲਿਆ। ਲੇਕਿਨ ਮੈਪ ਨੇ ਉਹਨਾਂ ਨੂੰ ਇੱਕ ਗਲਤ ਰਸਤਾ ਦਿਖਾਇਆ। ਜਿਸ ਦੇ ਕਾਰਨ ਉਹਨਾਂ ਦੀ ਕਾਰ ਨਹਿਰ ਵਿੱਚ ਜਾ ਗਿਰੀ।
ਇੱਜਤ ਨਗਰ ਇੰਸਪੈਕਟਰ ਧਨੰਜੇ ਪਾਂਡੇ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਕਿਉਂਕਿ ਨਹਿਰ ਵਿੱਚ ਪਾਣੀ ਨਹੀਂ ਸੀ ਅਤੇ ਕਾਰ ਦੀ ਰਫਤਾਰ ਵੀ ਬਹੁਤ ਘੱਟ ਸੀ। ਨਜ਼ਦੀਕ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੂਗਲ ਮੈਪ ਗਲਤ ਦਿਸ਼ਾ ਦਿਖਾ ਕੇ ਹਾਦਸੇ ਦਾ ਕਾਰਨ ਬਣਿਆ ਹੋਵੇ। ਇਸ ਤੋਂ ਪਹਿਲਾਂ 24 ਨਵੰਬਰ ਨੂੰ ਫਰੀਦਕੋਟ ਵਿਖੇ ਇਕ ਅਧੂਰੇ ਪੁੱਲ ਤੋਂ ਕਾਰ ਦੇ ਗਿਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਬਦਾਊ ਪੁਲਿਸ ਨੇ ਗੂਗਲ ਨੂੰ ਨੋਟਿਸ ਭੇਜਿਆ ਅਤੇ ਉਸ ਇਲਾਕੇ ਦੇ ਪ੍ਰਬੰਧਕ ਦਾ ਨਾਮ ਔਰ ਪਤਾ ਮੰਗਿਆ ਹੈ। ਜਿਸ ਇਲਾਕੇ ਵਿੱਚ ਉਹ ਹਾਦਸਾ ਹੋਇਆ ਸੀ। ਪੁਲਿਸ ਨੇ ਕਿਹਾ ਕਿ ਗੂਗਲ ਦੇ ਵੱਲੋਂ ਜਵਾਬ ਮਿਲਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।