ਕੋਂਡੋਮ ਦੀ ਬਦੌਲਤ ਵਿਦਿਆਰਥੀ ਨੇ 63 ਹੋਟਲਾਂ ਤੋਂ ਕੀਤੀ ਲੱਖਾਂ ਦੀ ਠੱਗੀ

30 ਨਵੰਬਰ (ਰਾਕੇਸ਼ ਜੇਠੀ) – ਚੀਨ ਵਿਖੇ ਠੱਗੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥੀ ਦੁਆਰਾ 63 ਹੋਟਲਾਂ ਵਿੱਚ ਮਰੇ ਹੋਏ ਕਾਕਰੋਚ ਅਤੇ ਇਸਤੇਮਾਲ ਕੀਤੇ ਗਏ ਕੋਂਡੋਮ ਵਰਗੀਆਂ ਚੀਜ਼ਾਂ ਰੱਖ ਕੇ ਤਕਰੀਬਨ 38 ਹਜਾਰ ਯੁਆਨ ਲਗਭਗ 5200 ਡਾਲਰ ਜਾਣੀ ਕੇ ਭਾਰਤੀ ਕਰੰਸੀ ਦੇ ਮੁਤਾਬਿਕ 4 ਲੱਖ ਰੁਪਏ ਤੋਂ ਜਿਆਦਾ ਦੀ ਠੱਗੀ ਕੀਤੀ ਹੈ।
ਪੂਰਵੀ ਚੀਨ ਦੇ 21 ਸਾਲਾ ਵਿਦਿਆਰਥੀ ਨੇ ਯੂਨੀਵਰਸਿਟੀ ਦੀ ਟਿਊਸ਼ਨ ਫੀਸ ਨਾਲ ਯਾਤਰਾ ਕੀਤੀ ਪਰੰਤੂ ਜਦੋਂ ਪੈਸੇ ਖਤਮ ਹੋ ਗਏ ਤਾਂ ਉਸਨੇ ਹੋਟਲਾਂ ਨੂੰ ਠੱਗਣ ਦਾ ਤਰੀਕਾ ਅਪਣਾਇਆ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਜਿਉਂਜਾਂਗ ਪ੍ਰਾਂਤ ਦੇ ਜੀਆਂਗ ਨਾਮਕ ਇਸ ਨੌਜਵਾਨ ਨੇ ਸਤੰਬਰ ਤੋ ਲੈ ਕੇ ਦਸ ਮਹੀਨਿਆਂ ਤੱਕ ਕਈ ਹੋਟਲਾਂ ਵਿੱਚ ਰਹਿ ਕੇ ਠੱਗੀ ਕੀਤੀ। ਉਹ ਕਈ ਵਾਰ ਇੱਕ ਹੀ ਦਿਨ ਵਿੱਚ ਤਿੰਨ ਚਾਰ ਹੋਟਲਾਂ ਵਿੱਚ ਚੈੱਕ-ਇਨ ਕਰਦਾ ਸੀ। ਹੋਟਲ ਦੇ ਕਮਰਿਆਂ ਵਿੱਚ ਗੰਦਗੀ ਦਿਖਾ ਕੇ ਹੋਟਲ ਪ੍ਰਬੰਧਕਾਂ ਨੂੰ ਆਨਲਾਈਨ ਬਦਨਾਮੀ ਕਰਨ ਦੀ ਧਮਕੀ ਦਿੰਦਾ ਅਤੇ ਮੁਆਵਜ਼ਾ ਵਸੂਲ ਕਰ ਲੈਂਦਾ ਸੀ। ਪੁਲਿਸ ਦੇ ਅਨੁਸਾਰ ਜੀਆਂਗ ਨੇ ਠੱਗੀ ਦੇ ਲਈ ਪਹਿਲਾਂ ਤੋਂ ਹੀ ਮਰੇ ਹੋਏ ਕਾਕਰੋਚ, ਬਾਲ ਅਤੇ ਗੰਦੇ ਕੋਂਡੋਮ ਜਿਹੇ ਸਮਾਨ ਆਪਣੇ ਕੋਲ ਰੱਖੇ ਹੋਏ ਸਨ। ਹਾਲ ਹੀ ਉਸਨੇ ਕਿਸੇ ਹੋਟਲ ਮੈਨੇਜਰ ਨੂੰ ਕਮਰੇ ਦੀ ਖਰਾਬ ਸਫਾਈ ਦਾ ਦੋਸ਼ੀ ਠਹਿਰਾ ਕੇ ਮੁਆਵਜਾ ਮੰਗਿਆ, ਜਿਸ ਤੇ ਹੋਟਲ ਮੈਨੇਜਰ ਦੁਆਰਾ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਗਈ।
ਪੁਲਿਸ ਦੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਕਿ ਜੀਆਂਗ ਨੇ ਨਵੰਬਰ ਦੇ ਮਹੀਨੇ ਵਿੱਚ 380 ਤੋਂ ਜਿਆਦਾ ਹੋਟਲਾਂ ਵਿੱਚ ਠਹਿਰਾਓ ਕੀਤਾ ਸੀ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਮੌਕੇ ਉਸ ਕੋਲੋਂ 23 ਪੈਕਟ ਬਰਾਮਦ ਕੀਤੇ ਜਿਸ ਵਿੱਚ ਠੱਗੀ ਕਰਨ ਵਿੱਚ ਇਸਤੇਮਾਲ ਹੋਣ ਵਾਲੇ ਸਮਾਨ ਸਨ। ਪੁਲਿਸ ਦੀ ਪੁੱਛ ਕੁਛ ਦੌਰਾਨ ਜੀਆਗ ਨੇ 63 ਹੋਟਲਾਂ ਤੋਂ 38 ਹਜਾਰ ਯੁਆਨ ਲਗਭਗ 5200 ਡਾਲਰ ਦੀ ਠੱਗੀ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੁਆਰਾ ਹੋਰ ਜਾਂਚ ਕੀਤੀ ਜਾ ਰਹੀ ਹੈ।