ਆਦਰਸ਼ ਰਾਜਨੀਤ ਮੰਚ ਪੰਜਾਬ ਵਲੋਂ ਭਖਦੇ ਮਸਲਿਆਂ ਤੇ 5 ਮਤੇ ਕੀਤੇ ਪਾਸ** ਸੂਬਾ ਪੱਧਰੀ ਮੀਟਿੰਗ ਹੋਈ

0
WhatsApp Image 2024-11-29 at 5.23.47 PM

ਬਰਨਾਲਾ,29 ਨਵੰਬਰ(ਰਾਕੇਸ਼ ਜੇਠੀ)-
ਆਦਰਸ਼ ਰਾਜਨੀਤੀ ਮੰਚ ਪੰਜਾਬ ਦੀ ਸੂਬਾ ਪੱਧਰੀ ਕੁਲਦੀਪ ਸਿੰਘ ਚੁਨਾਗਰਾ ਦੀ ਅਗਵਾਈ ਵਿੱਚ ਗੁਰਦੁਆਰਾ ਸੋਮਾਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਟਿੱਬਾ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਇੰਜ: ਤਰਜਿੰਦਰ ਸਿੰਘ, ਸ਼ਮਸ਼ੇਰ ਸਿੰਘ ਆਸੀ, ਡਾ ਦਲੇਰ ਸਿੰਘ ਮੁਲਤਾਨੀ, ਬੁੱਧ ਸਿੰਘ ਨੀਲੋਂ, ਸੁਖਦੇਵ ਸਿੰਘ ਬੈਲਜੀਅਮ, ਹਰਦੇਵ ਸਿੰਘ ਕੌਂਸਲ, ਜਗਸੀਰ ਸਿੰਘ ਧੀਮਾਨ, ਬਲਸੁਖਜੀਤ ਸਿੰਘ, ਹਰਜੀਤ ਸਿੰਘ ਸਾਹਨੇਵਾਲ ,ਗੁਰਜੀਤ ਸਿੰਘ ਖੁੱਡੀ ਸ਼ਾਮਲ ਸਨ । ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਵਿੱਚ ਭਰਿਸ਼ਟਾਚਾਰ ਖਤਮ ਕਰਨ, ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਸ਼ਿਆਂ ਨੂੰ ਠੱਲ ਪਾਉਣ ਤੇ ਪੰਜਾਬ ਨੂੰ ਮੁੜ ਖੁਸ਼ਹਾਲ ਬਨਾਉਣ ਲਈ , ਆਦਰਸ਼ ਰਾਜਨੀਤੀ ਮੰਚ ਵਲੋਂ ਪੰਜਾਬ ਵਿੱਚ 2027 ਲਈ ਰਾਜਨੀਤਕ ਵਿਕਲਪ ਦੇਣ ਲਈ ਇਮਾਨਦਾਰ, ਗਿਆਨਵਾਨ, ਸੂਝਵਾਨ, ਧਰਮ ,ਭਾਸ਼ਾ ਪੱਖਪਾਤ ਤੇ ਜਾਤਪਾਤ ਦੀ ਰਾਜਨੀਤੀ ਤੋਂ ਉਪਰ, ਸ਼ਖਸ਼ੀਅਤਾਂ ਨੂੰ ਇਕਜੁੱਟ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ। ਮੰਚ ਪੰਜਾਬ ਵਿੱਚ ਹਰ ਜ਼ਿਲ੍ਹੇ ਤੇ ਹਲਕੇ ਦੇ ਪਿੰਡਾਂ ਵਿਚ ਆਪਣਾ ਸੰਗਠਨ ਸਥਾਪਿਤ ਕਰੇਗਾ।

About The Author

Leave a Reply

Your email address will not be published. Required fields are marked *