ਹੰਡਿਆਇਆ ਸਕੂਲ ਦੇ ਦਸਵੀਂ ਕਲਾਸ ਦੇ ਨਤੀਜੇ ਰਹੇ ਸ਼ਾਨਦਾਰ

ਹੰਡਿਆਇਆ,11 ਮਈ(ਰਾਕੇਸ਼ ਜੇਠੀ) :ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੂਲ ਇੰਚਾਰਜ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਦਸਵੀਂ ਜਮਾਤ ਦੇ ਇੰਚਾਰਜ ਰੁਪਿੰਦਰ ਕੌਰ, ਪ੍ਰਿਅੰਕਾ ਗਰਗ, ਮਨਦੀਪ ਸ਼ਰਮਾ ਤੇ ਨੇਹਾ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਅਨੁਸ਼ਾਸਨ ਅਤੇ ਲਗਨ ਕਾਰਨ ਇਹ ਸ਼ਾਨਦਾਰ ਨਤੀਜਾ ਸੰਭਵ ਹੋਇਆ ਹੈ।
ਵਿਦਿਆਰਥੀਆਂ ਵਿੱਚੋਂ ਅਰਾਧਨਾ ਕੁਮਾਰੀ ਪੁੱਤਰੀ ਮਨੀਸ਼ ਕੁਮਾਰ ਨੇ 551 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਬਲਜਿੰਦਰ ਕੌਰ ਪੁੱਤਰੀ ਰਾਮਕਰਨ ਸਿੰਘ ਨੇ 529 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਨਮਨਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ ਨੇ 522 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸਕੂਲ ਅਧਿਆਪਕ ਲੈਕਚਰਾਰ ਰਣਜੀਤ ਸਿੰਘ, ਗੁਰਲਾਲ ਸਿੰਘ, ਪ੍ਰਿਤਪਾਲ ਸਿੰਘ, ਸਰਬਜੀਤ ਕੌਰ, ਜੋਤੀ ਫੁਟੇਲਾ, ਮਨੀਸ਼ਾ, ਕਿਰਨ ਜੋਸ਼ੀ, ਸਵਾਤੀ, ਰੂਪਿੰਦਰ ਸਿੰਘ, ਅਮਿਤੋ, ਮਨਿੰਦਰ ਕੌਰ, ਹਿਤਕਸ਼ੀ ਸੈਨਾ, ਜਸਪਿੰਦਰ ਕੌਰ ਅਤੇ ਪਵਨ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
