ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਖੁੱਡੀ ਕਲਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

PrimeKhabar Khudi Kalan

ਖੁੱਡੀ ਕਲਾਂ-11 ਮਈ(ਰਾਕੇਸ਼ ਜੇਠੀ) :ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਘੋਸ਼ਿਤ ਕੀਤਾ ਗਿਆ,ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ।

ਸਕੂਲ ਇੰਚਾਰਜ ਅਵਿਨਾਸ਼ ਕੌਰ ਨੇ ਦੱਸਿਆ ਕਿ ਸਾਹਿਲਪ੍ਰੀਤ ਕੌਰ ਸਪੁੱਤਰੀ ਸ.ਹਰਪਿੰਦਰ ਸਿੰਘ ਨੇ 586/650 (90%)ਅੰਕ ਲੈਕੇ ਪਹਿਲਾ ਸਥਾਨ,ਪਵਨ ਕੁਮਾਰ ਸਪੁੱਤਰ ਸ਼੍ਰੀ ਸ਼ਿਵ ਕੁਮਾਰ ਨਾਰਾਇਣ 555/650 (85%)ਅੰਕ ਲੈਕੇ ਦੂਜਾ ਸਥਾਨ ਅਤੇ ਬਲਦੀਪ ਕੌਰ ਸਪੁੱਤਰੀ ਸ.ਛਿੰਦਰਪਾਲ ਸਿੰਘ 531/650 (81.69%) ਤੀਸਰਾ ਸਥਾਨ ਪ੍ਰਾਪਤ ਕੀਤਾ।ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਕਾਰਨ ਇਹ ਸ਼ਾਨਦਾਰ ਨਤੀਜਾ ਸੰਭਵ ਹੋਇਆ ਹੈ।

ਸਕੂਲ ਇੰਚਾਰਜ ਅਵਿਨਾਸ਼ ਕੌਰ ਨੇ ਵਿਦਿਆਰਥੀਆਂ, ਉਨਾ ਦੇ ਮਾਪਿਆਂ ਤੇ ਸਟਾਫ ਨੂੰ ਵਧਾਈ ਦਿੱਤੀ।

About The Author