ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਚੀਮਾ ਜੋਧਪੁਰ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਚੀਮਾ ਜੋਧਪੁਰ, 11 ਮਈ(ਰਾਕੇਸ਼ ਜੇਠੀ) :ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੌ ਫੀਸਦੀ ਨਤੀਜਾ ਹਾਸਲ ਕੀਤਾ। ਸਕੂਲ ਦੇ 80 ਵਿੱਚੋਂ 80 ਵਿਦਿਆਰਥੀ ਪਾਸ ਹੋਏ।
ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਦਸਵੀਂ ਜਮਾਤ ਦੇ ਇੰਚਾਰਜ ਰਿਸ਼ੂ ਰਾਣੀ, ਗੁਰਮੀਤ ਕੌਰ ਅਤੇ ਸੁਮਨ ਬਾਲਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਕਾਰਨ ਇਹ ਸ਼ਾਨਦਾਰ ਨਤੀਜਾ ਸੰਭਵ ਹੋਇਆ ਹੈ।
ਵਿਦਿਆਰਥੀਆਂ ਵਿੱਚੋਂ ਸੁਮਨਪ੍ਰੀਤ ਕੌਰ ਨੇ 531 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਰਵਨੀਤ ਕੌਰ ਨੇ 517 ਅੰਕ ਅਤੇ ਖੁਸ਼ਪ੍ਰੀਤ ਕੌਰ ਨੇ 515 ਅੰਕ ਪ੍ਰਾਪਤ ਕੀਤੇ।
ਇਸ ਮੌਕੇ ਸਕੂਲ ਦੇ ਅਧਿਆਪਕ ਰਾਜੇਸ਼ ਕੁਮਾਰ, ਰਮਨਦੀਪ ਕੌਰ, ਨਵਦੀਪ ਸ਼ਰਮਾ, ਗਗਨਦੀਪ ਕੌਰ, ਪਾਇਲ ਗਰਗ, ਯੁਵਰਾਜ, ਲਲਿਤਾ, ਬਲਵੀਰ ਸਿੰਘ, ਲਵਪ੍ਰੀਤ ਕੌਰ, ਮਿਨਾਕਸ਼ੀ ਗਰਗ, ਰਾਸ਼ੀ, ਰੀਨੂ ਗਰਗ ਅਤੇ ਜਸਵੀਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
