ਸੰਤ ਬਾਬਾ ਗੰਗਾ ਰਾਮ ਜੀ ਦੀ ਬਰਸੀ ਸਬੰਧੀ ਬਾਜ਼ੀਗਰ ਪਰਿਵਾਰ ਦੀ ਅਹਿਮ ਮੀਟਿੰਗ, ਸਮੂਹ ਸੰਗਤਾਂ ਨੂੰ ਸਮਾਰੋਹ ’ਚ ਸ਼ਾਮਿਲ ਹੋਣ ਦਾ ਸੱਦਾ

PrimekhabarPunjab Bajigar

ਹੰਡਿਆਇਆ,10 ਮਈ(ਰਾਕੇਸ਼ ਜੇਠੀ) – ਗੱਦੀ ਨਸ਼ੀਨ ਬਾਬਾ ਸਵਰਨ ਦਾਸ ਅਤੇ ਡੇਰਾ ਪ੍ਰਧਾਨ ਜਗਸੀਰ ਸਿੰਘ ਪੱਖੋਂ ਕਲਾਂ ਦੀ ਮੌਜੂਦਗੀ ਹੇਠ ਹੰਡਿਆਇਆ ਦੇ ਕਬਾੜ ਯੂਨੀਅਨ ਪ੍ਰਧਾਨ ਅਤੇ ਮੌਜੂਦਾ ਐਮ.ਸੀ. ਅਮਰ ਦਾਸ ਦੇ ਗ੍ਰਹਿ ਵਿਖੇ ਬਾਜ਼ੀਗਰ ਪਰਿਵਾਰ ਦੀ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਪਿੰਡ ਲੰਘਿਆਣਾ, ਜ਼ਿਲ੍ਹਾ ਮੋਗਾ ਵਿਖੇ ਹੋਣ ਵਾਲੀ ਸੰਤ ਬਾਬਾ ਗੰਗਾ ਰਾਮ ਜੀ ਦੀ ਸਲਾਨਾ ਬਰਸੀ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਅਮਰ ਦਾਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2 ਅਤੇ 3 ਜੂਨ ਨੂੰ ਸੰਤ ਬਾਬਾ ਗੰਗਾ ਰਾਮ ਜੀ ਦੀ ਪਵਿੱਤਰ ਬਰਸੀ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਰਸਮਾਂ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਧਾਰਮਿਕ ਦੀਵਾਨ, ਭਜਨ-ਕੀਰਤਨ ਅਤੇ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਬਾਬਾ ਗੰਗਾ ਰਾਮ ਮੰਦਰ ਕਮੇਟੀ ਦੇ ਮੈਂਬਰਾਂ ਨੇ ਸਮੂਹ ਬਾਜ਼ੀਗਰ ਭਾਈਚਾਰੇ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਵੱਧ ਚੜ੍ਹ ਕੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਬਾਬਾ ਚਰਨ ਦਾਸ, ਗੈਬਾ ਰਾਮ, ਮਲਕੀਤ ਰਾਮ ਪੱਖੋਂ ਕਲਾਂ, ਵੀਰਾਂਮ, ਜਰਨੈਲ ਸਿੰਘ ਘਲੇੜੀ, ਪਾੜੇ ਰਾਮ, ਮਣੀ ਸਿੰਘ, ਹੰਸ ਰਾਮ ਢਿੱਲਵਾਂ, ਰਾਜੂ ਰਾਮ, ਬੰਸਾ ਰਾਮ, ਰਾਮਦਾਸ ਪੱਖੋ ਕੈਂਚੀਆਂ, ਏਐਸਆਈ ਗੁਰਮੇਲ ਸਿੰਘ, ਮਾਣਾ ਪਿੰਡੀ, ਮਾਸਟਰ ਬੂਟਾ ਰਾਮ, ਪ੍ਰਾਸਾ ਰਾਮ, ਬਿੱਲੂ ਰਾਮ, ਸੇਮਾ, ਹੰਸ ਰਾਮ ਚੀਮਾ, ਸੁਰਿੰਦਰ ਰਾਮ, ਮੋਹਨ ਭੱਦਰਵੱਢ, ਰਾਜੂ ਰਾਮ ਸਰਪੰਚ, ਅਮਰੀਕ, ਲਕਸਮਣ ਕੋਠੇ ਡੁਲਟ, ਮੇਵਾ ਰਾਮ, ਬੰਸਾ ਰਾਮ ਭਾਈ ਰੂਪਾ, ਬਿੰਦੀਆ ਰਾਮ, ਮਨਜੀਤ ਰਾਮ, ਰਤੀਆ, ਸਾਧੂ ਰਾਮ, ਨੇਕ ਰਾਮ, ਸ਼ਾਦੀ ਰਾਮ ਸੁਨਾਮ, ਡਾਕਟਰ ਹੰਸਰਾਜ ਸਰਦੂਲਗੜ੍ਹ, ਮੁਖਤਿਆਰ ਰਾਮ, ਸਤਨਾਮ ਭਾਈ ਕੇ, ਦੂਨਾ, ਕਾਕਾ ਰਾਮ, ਸ਼ੈਰੀ ਰੱਲਾ, ਸਤਿਨਾਮ ਸ਼ਾਹ, ਹਰੀ ਚੰਦ, ਚਰਨਾਂ ਸਿੰਘ, ਸੰਤੋਖ ਸਿੰਘ ਹੰਡਿਆਇਆ, ਚਾਚਾ ਟੀਟੀ, ਜੇਠੂ ਕੇ ਸਮੇਤ ਵੱਡੀ ਗਿਣਤੀ ਵਿੱਚ ਬਾਜ਼ੀਗਰ ਭਾਈਚਾਰੇ ਦੇ ਨੁਮਾਇੰਦੇ ਅਤੇ ਸੰਗਤਾਂ ਹਾਜ਼ਰ

About The Author