ਸ਼ੇਰ ਏ ਪੰਜਾਬ ਕਲੱਬ ਵੱਲੋਂ ਬਾਸਕਿਟਬਾਲ ਲੀਗ ਦਾ ਸਫਲ ਆਯੋਜਨ

PrimekhabarPunjab basketbal

ਹੰਡਿਆਇਆ, 10 ਮਈ (ਰਾਕੇਸ਼ ਜੇਠੀ )-ਹੰਡਿਆਇਆ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਖੇਡ ਸਟੇਡੀਅਮ ਵਿਚ ਸ਼ੇਰ ਏ ਪੰਜਾਬ ਬਾਸਕਿਟਬਾਲ ਕਲੱਬ ਰਜਿ: ਹੰਡਿਆਇਆ ਵਿਖੇ ਅਕਾਲ ਜੁਗਤ ਭੁਲੱਥ ਬਾਸਕਿਟਬਾਲ ਲੀਗ ਮੁਕਾਬਲੇ ਕਰਵਾਏ ਗਏ। ਜਿਨਾ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਖ਼ਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਤ ਕਰਨਾ ਸਾਡੀ ਜਿੰਮੇਵਾਰੀ ਹੈ। ਇਨ੍ਹਾਂ ਮੁਕਾਬਲਿਆਂ ਲੜਕਿਆਂ ਦੀਆਂ ਟੀਮਾਂ ਵਿਚ ਪੁਆਧ ਕਿੰਗ ਜੇਤੂ ਤੇ ਮਾਝਾ ਲਾਈਨਜ ਦੂਜੇ ਨੰਬਰ ’ਤੇ, ਪੁਆਧ ਕੁਇਨ ਨੇ ਪਹਿਲਾ ਤੇ ਮਾਝਾ ਕੋਇਨ ਦੂਜੇ ਨੰਬਰ ’ਤੇ ਰਹੀ। ਸੰਸਦ ਮੈਂਬਰ ਗੁਰਮਤੀ ਸਿੰਘ ਮੀਤ ਹੇਅਰ, ਚੇਅਰਮੈਨ ਰਾਮ ਤੀਰਥ ਮੰਨਾ, ਇਸ਼ਵਿੰਦਰ ਸਿੰਘ ਜੰਡੂ, ਖੇਡ ਪ੍ਰਮੋਟਰ ਪਿੰਕਾ ਜਰਗ, ਮੋਹਿਤ ਗਰਗ ਨੂੰ ਕਲੱਬ ਦੇ ਪ੍ਰਬੰਧਕਾ ਅਮਨਦੀਪ ਕੁਮਾਰ ਸ਼ਰਮਾ, ਕੌਮਾਂਤਰੀ ਖ਼ਿਡਾਰੀ ਤੇ ਐਸ. ਐਚ. ਓ ਭੀਖੀ ਤੇ ਐਸ. ਐਚ. ਓ. ਰੂੜੇਕੇ ਕਲਾ ਗੁਰਮੇਲ ਸਿੰਘ ਗੇਲੀ ਤੇ ਬਲਵਿੰਦਰ ਸਿੰਘ ਸਿੱਧੂ, ਮਨਜਿੰਦਰ ਸਿੰਘ, ਅਰਵਿੰਦ ਕੁਮਾਰ, ਗੁਰਲਾਲ ਰਿਸ਼ੀ, ਗੁਰਜੀਤ ਸਿੰਘ ਖੁੱਡੀ, ਕੋਚ ਅਮਰਜੋਤ ਸਿੰਘ, ਇੰਦਰਜੀਤ ਸਿੰਘ, ਜਸਵੀਰ ਸਿੰਘ ਜੰਟੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ’ਤੇ ਇੰਸ ਰਾਜਪਾਲ ਸਿੰਘ ਬਰਨਾਲਾ, ਇੰਸ ਸੁਖਪਾਲ ਸਿੰਘ, ਜੁਗਰਾਜ ਸਿੰਗਲਾ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਕਰਨੈਲ ਸਿੰਘ ਗਿੱਲ, ਐਮ. ਸੀ.ਬਸਾਵਾ ਸਿੰਘ ਭਰੀ, ਕੁਲਦੀਪ ਸਿੰਘ ਤਾਜਪੁਰੀਆ, ਮਨਸਾ ਰਾਮ, ਬਾਬਾ ਰਾਮ ਸਿੰਘ, ਬਲਵੰਤ ਸਿੰਘ ਭੀਖੀ, ਅਮਨਦੀਪ ਸਿੰਘ ਚੂੰਘ, ਬਲਵੀਰ ਸਿੰਘ ਭੰਮਰਾ, ਮਨਜਿੰਦਰ ਸਿੰਘ ਜੋਗਾ ਸਿੰਘ, ਗੁਰਜੀਤ ਸਿੰਘ ਸੁਆਮੀ, ਪ੍ਰੋ: ਬਿੱਟੂ, ਹੈਡ ਮਾਸਟਰ ਹਰਪ੍ਰੀਤ ਸਿੰਘ ਆਦਿ ਸਮੇਤ ਪ੍ਰਬੰਧਕ ਤੇ ਖ਼ਿਡਾਰੀ ਸ਼ਾਮਿਲ ਸਨ।

About The Author