ਹੰਡਿਆਇਆ ਸਕੂਲ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ

ਹੰਡਿਆਇਆ, 3 ਮਈ (ਰਾਕੇਸ਼ ਜੇਠੀ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ ਗਈਆਂ। ਇਸ ਸਬੰਧੀ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੈਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਅਤੇ ਕਿਤਾਬਾਂ ਦਾ ਸੈਟ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੇ ਔਖੇ ਸ਼ਬਦ ਡਿਕਸ਼ਨਰੀ ਨੂੰ ਦੇਖ ਕੇ ਮੋਨੀਟਰ ਵਿਦਿਆਰਥੀਆਂ ਨੂੰ ਦੱਸਣਗੇ। ਇਸ ਕਾਰਜ ਦੀ ਉਨ੍ਹਾਂ ਸ਼ਲਾਘਾ ਕੀਤੀ। ਇਸ ਮੌਕੇ ਲੈਕ: ਗੁਰਲਾਲ ਸਿੰਘ ਬੋਪਾਰਾਏ, ਬੰਧਨਤੋੜ ਸਿੰਘ, ਰਾਕੇਸ਼ ਜੇਠੀ, ਗੁਰਪ੍ਰੀਤ ਸਿੰਘ ਧਨੌਲਾ, ਰੁਪਿੰਦਰ ਸਿੰਘ, ਰਾਕੇਸ਼ ਕੁਮਾਰ, ਹਰਬੰਸ ਸਿੰਘ, ਮਾ: ਪ੍ਰਿਤਪਾਲ ਸਿੰਘ, ਅਮਨਦੀਪ ਕੌਰ ਸੋਹੀ, ਪ੍ਰਵੀਨ ਕੁਮਾਰੀ, ਪੂਨਮ ਸ਼ਰਮਾ ਸਮੇਤ ਵਿਦਿਆਰਥੀ ਹਾਜ਼ਰ ਸਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਵਿਖੇ ਇੰਚਾਰਜ ਪ੍ਰਿੰਸੀਪਲ ਜੀਵਨ ਕੁਮਾਰ ਗੋਇਲ ਦੀ ਅਗਵਾਈ ਵਿਚ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ ਗਈਆਂ l ਇਸ ਮੌਕੇ ਤੇ ਦਿਨੇਸ ਕੁਮਾਰ, ਰਾਜਵਿੰਦਰ ਕੋਰ , ਹਰਜੀਤ ਕੋਰ,ਜਗਵਿੰਦਰਪਾਲ ਸਿੰਘ ਸਾਮਿਲ ਸਨ l
