ਮਜ਼ਦੂਰ ਦਿਵਸ ਮੌਕੇ ਹੰਡਿਆਇਆ ਵਿਖੇ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ

IMG-20260501-WA0023.jpg

ਹੰਡਿਆਇਆ, 1 ਮਈ (ਰਾਕੇਸ਼  ਜੇਠੀ)— ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ’ਤੇ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ (ਏਟਕ ਐਫੀ) ਯੂਨਿਟ ਹੰਡਿਆਇਆ ਬਰਨਾਲਾ ਵੱਲੋਂ 220 ਗਰਿੱਡ ਹੰਡਿਆਇਆ ਦੇ ਗੇਟ ’ਤੇ ਇਕ ਸਧਾਰਨ ਪਰ ਅਰਥਪੂਰਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰੀ ਅਜੈਬ ਸਿੰਘ ਸੰਘੇੜਾ ਅਤੇ ਉਪ ਪ੍ਰਧਾਨ ਸ੍ਰੀ ਦੀਦਾਰ ਸਿੰਘ ਭੈਣੀ ਫੱਤਾ ਨੇ ਕੀਤੀ।
ਇਸ ਦੌਰਾਨ ਯੂਨੀਅਨ ਦੇ ਸਾਬਕਾ ਚੇਅਰਮੈਨ ਸ੍ਰੀ ਸੁਦਾਗਰ ਸਿੰਘ ਰੱਲਾ ਵੱਲੋਂ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੁਦਾਗਰ ਸਿੰਘ ਰੱਲਾ ਨੇ ਮਜ਼ਦੂਰ ਅੰਦੋਲਨ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦੀਆਂ ਹੱਕਾਂ ਲਈ ਕੀਤੀਆਂ ਕੁਰਬਾਨੀਆਂ ਸਦਾ ਯਾਦ ਰੱਖੀਆਂ ਜਾਣਗੀਆਂ ਅਤੇ ਅੱਜ ਦੀਆਂ ਯੂਨੀਅਨਾਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਬਰਨਾਲਾ ਯੂਨੀਅਨ ਦੇ ਸੈਕਟਰੀ ਸ੍ਰੀ ਰਮੇਸ਼ ਕੁਮਾਰ, ਕੈਸ਼ੀਅਰ ਸ੍ਰੀ ਜਗਦੀਪ ਖਾਨ ਭਦੌੜ, ਵਾਹਿਗੁਰੂ ਪਾਲ ਸਿੰਘ ਚੀਮਾ, ਰਜਿੰਦਰ ਕੁਮਾਰ ਜੈਤੋ, ਵਿਜੇ ਪਾਲ ਖੁੱਡੀ, ਬੁੱਗਰ ਸਿੰਘ, ਸੁਰਜੀਤ ਸਿੰਘ ਰਾਜਸਥਾਨੀ, ਵਿਸ਼ਾਲ ਕੁਮਾਰ ਖੁੱਡੀ ਸਮੇਤ ਹੋਰ ਕਈ ਮੈਂਬਰ ਵੀ ਹਾਜ਼ਰ ਸਨ।
ਸਮਾਗਮ ਦੌਰਾਨ ਮਜ਼ਦੂਰ ਏਕਤਾ ਅਤੇ ਹੱਕਾਂ ਦੀ ਰੱਖਿਆ ਲਈ ਇਕੱਠੇ ਹੋ ਕੇ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਵੀ ਲਿਆ ਗਿਆ।

About The Author