ਭਾਵੁਕ ਪਲਾਂ ਵਿੱਚ ਵਿਦਾਇਗੀ: ਐਲ.ਬੀ.ਐਸ ਆਰੀਆ ਮਹਿਲਾ ਕਾਲਜ ਬਰਨਾਲਾ ਵਿੱਚ ਰੰਗਾਰੰਗ ਫੇਅਰਵੈੱਲ ਸਮਾਰੋਹ

PrimeKhabarPunjab LBS

ਬਰਨਾਲਾ,22ਅਪ੍ਰੈਲ(ਰਾਕੇਸ਼ ਜੇਠੀ)- ਸ਼੍ਰੀ ਐਲ ਬੀ ਐਸ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ. ਸ਼੍ਰੀਮਤੀ ਸੁਸ਼ੀਲ ਬਾਲਾ ਦੀ ਅਗਵਾਈ ਹੇਠ ਕਾਲਜ ਵਿੱਚ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਭਾਵੁਕ ਅਤੇ ਉਤਸ਼ਾਹਜਨਕ ਮਾਹੌਲ ਵਿੱਚ ਵਿਦਾਇਗੀ ਦੇਣ ਲਈ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿੱਚ ਬੀਏ, ਬੀਸੀਏ, ਬੀਬੀਏ, ਬੀ.ਕਾਮ, ਐਮ.ਕਾਮ, ਬੀ.ਐਸ ਸੀ, ਐਮ.ਐਸ ਸੀ ਆਈ ਟੀ , ਐਮ.ਐਸ ਸੀ ਐਫਟੀ, ਐਮ.ਏ ਪੰਜਾਬੀ, ਐਮ.ਏ ਹਿਸਟਰੀ, ਬੀ.ਵਾਕ ਐਸ.ਡੀ, ਬੀ.ਵਾਕ ਐਫ.ਟੀ, ਬੀ.ਵਾਕ ਬਿਊਟੀ ਵੈਲਨੈਸ, ਪੀਜੀਡੀਸੀਏ, ਪੀਜੀ ਡਿਪਲੋਮਾ ਇਨ ਕੋਸਮੈਟੋਲੋਜੀ ਆਦਿ ਕੋਰਸਾਂ ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਸਮਾਰੋਹ ਤਹਿਤ ਵਿਦਿਆਰਥੀਆਂ ਦੇ ਅਕਾਦਮਿਕ ਸਫਰ ਦੇ ਯਾਦਗਾਰੀ ਪਲਾਂ ਅਤੇ ਅਧਿਆਪਕਾਂ ਨਾਲ ਬਤਾਈਆਂ ਗਈਆਂ ਅਭੁਲ ਯਾਦਾਂ ਅਤੇ ਵਿਛੜਨ ਵੇਲੇ ਦੀਆਂ ਸ਼ੁਭਕਾਮਨਾਵਾਂ ਦਾ ਪ੍ਰਗਟਾਵਾ ਸਪਸ਼ਟ ਤੌਰ ਤੇ ਮਹਿਸੂਸ ਕੀਤਾ ਗਿਆ।

ਇਸ ਸਮਾਰੋਹ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ.(ਸ਼੍ਰੀਮਤੀ) ਸੁਸ਼ੀਲ ਬਾਲਾ ਦੇ ਇਸ ਸਮਾਗਮ ਵਿੱਚ ਪਹੁੰਚਣ ਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ਗਿਆ।ਇਸ ਸਮੇਂ ਸਮਾਗਮ ਵਿੱਚ ਕਾਲਜ ਦੇ ਸਾਰੇ ਪ੍ਰੋਫੈਸਰ ਸਾਹਿਬਾਨ ਕਾਲਜ ਦੇ ਸਾਰੇ ਵਿਦਿਆਰਥੀ ਨਾਨ-ਟੀਚਿੰਗ ਸਟਾਫ ਮੈਂਬਰ ਹਾਜ਼ਰ ਸਨ।

ਕਾਲਜ ਦੇ ਪ੍ਰਿੰਸੀਪਲ ਡਾ.(ਸ਼੍ਰੀਮਤੀ) ਸੁਸ਼ੀਲ ਬਾਲਾ ਨੇ ਆਪਣੇ ਭਾਸ਼ਣ ਦੌਰਾਨ ਪੜ੍ਹਾਈ ਪੂਰੀ ਕਰਕੇ ਜਾਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ। ਉਨਾਂ ਨੇ ਵਿਦਿਆਰਥੀ ਵਰਗ ਨੂੰ ਮੋਬਾਈਲ ਫੋਨ ਦੀ ਘੱਟ ਵਰਤੋ ਕਰਨ ਸਬੰਧੀ ਜਾਗਰੂਕ ਕੀਤਾ ।

ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਦੇ ਸਵਾਗਤ ਵਿੱਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਸਮਾਰੋਹ ਵਿੱਚ ਗੁਬਾਰਾ ਅਤੇ ਗਲਾਸ ਗੇਮ ,ਡਾਂਸ ,ਸੰਗੀਤ, ਕਵਿਤਾ ਉਚਾਰਨ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਕਲਾਤਮਕ ਪੇਸ਼ਕਾਰੀ ਨਾਲ ਸਭ ਨੂੰ ਕੀਲਿਆ। ਵਿਦਿਆਰਥੀਆਂ ਨੇ ਕਾਲਜ ਵਿੱਚ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ ਤੇ ਕਾਲਜ ਦੇ ਪ੍ਰੋਫੈਸਰਾਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੀ ਸ਼ਖਸ਼ੀਅਤ ਨੂੰ ਸ਼ਬਦੀ ਪ੍ਰਤੀਬਿੰਬਤ ਕਰਦੇ ਹੋਏ ਨਿੱਕੇ-ਨਿੱਕੇ ਯਾਦਗਾਰੀ ਪਲਾਂ ਨੂੰ ਤਾਜ਼ਾ ਕੀਤਾ। ਵਿਦਿਆਰਥੀਆਂ ਨੇ ਆਪਣੀ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ ਉਨਾਂ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ।

ਡਾ.ਜਸਵੀਰ ਕੌਰ, ਮੈਡਮ ਮੀਨਾਕਸ਼ੀ, ਮੈਡਮ ਰੁਪਿੰਦਰ, ਮੈਡਮ ਅਮਨਦੀਪ ਕੌਰ (ਕਾਮਰਸ) ਆਦਿ ਨੇ ਜੱਜ ਸਾਹਿਬਾਨ ਦੀ ਭੂਮਿਕਾ ਬਹੁਤ ਹੀ ਬਖੂਬੀ ਢੰਗ ਨਾਲ ਨਿਭਾਈ ।ਇਸ ਸਮਾਰੋਹ ਵਿੱਚ ਮਿਸ ਫੇਅਰਵੈੱਲ ਦਾ ਖਿਤਾਬ ਹਿਮਾਨੀ, ਮਿਸ ਚਾਰਮਿੰਗ ਦਾ ਖਿਤਾਬ ਨਮਿਤਾ ਸੂਦ, ਮਿਸ ਕੋਨਫੀਡੈਂਟ ਦਾ ਖਿਤਾਬ ਜਸ਼ਨਪ੍ਰੀਤ, ਮਿਸ ਸਮਾਈਲ ਦਾ ਖਿਤਾਬ ਨਤੀਸ਼ਾ ,2nd ਰਨਰ ਅਪ ਦਾ ਖਿਤਾਬ ਮਨਪ੍ਰੀਤ ਕੌਰ, 3rd ਰਨਰ ਅਪ ਦਾ ਖਿਤਾਬ ਹਰਸ਼ਪ੍ਰੀਤ ਕੌਰ ਨੇ ਪ੍ਰਾਪਤ ਕੀਤਾ ।

ਕਾਲਜ ਦੇ ਪ੍ਰਿੰਸੀਪਲ ਡਾ. ਸ਼੍ਰੀਮਤੀ ਸੁਸ਼ੀਲ ਬਾਲਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਸਟੇਜ ਸੈਕਟਰੀ ਦੀ ਭੂਮਿਕਾ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਡਾ. ਜਸਵਿੰਦਰ ਕੌਰ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਈ।

ਇਹ ਵਿਦਾਇਗੀ ਸਮਾਰੋਹ ਇੱਕ ਸੁਚੱਜਾ ਅਤੇ ਭਰਪੂਰ ਅਵਸਰ ਸਾਬਤ ਹੋਇਆ ਜੋ ਵਿਦਿਆਰਥੀਆਂ ਦੇ ਆਪਣੇ ਅਕਾਦਮਿਕ ਅਤੇ ਪੇਸ਼ੇਵਰ ਸਫਰ ਵਿੱਚ ਅੱਗੇ ਵਧਣ ਦੇ ਨਾਲ ਨਾਲ ਉਹਨਾਂ ਲਈ ਅਭੁਲ ਯਾਦ ਛੱਡ ਗਿਆ।

About The Author