ਫਰਜੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਰੋਡਵੇਜ਼ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

Prime khabar Punjab Roaways

ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਿਖਆ ਪੱਤਰ: ਮਲਕੀਤ ਸਿੰਘ

ਬਰਨਾਲਾ, 31 ਮਾਰਚ (ਰਾਕੇਸ਼ ਜੇਠੀ): ਪੰਜਾਬ ਰੋਡਵੇਜ ਦੇ ਇਕ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਖਿਲਾਫ਼ ਪੜ੍ਹਾਈ ਦੇ ਜਾਅਲੀ ਦਸਤਾਵੇਜ ਲਗਾ ਕੇ ਨੌਕਰੀ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਮੁਖ ਮੰਤਰੀ ਪੰਜਾਬ, ਡਾਇਰੈਕਟਰ ਵਿਜੀਲੈਂਸ, ਗਵਰਨਰ ਪੰਜਾਬ ਸਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਰੋਡਵੇਜ ਦੇ ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਰੋਡਵੇਜ ਦੇ ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਕਰਮਜੀਤ ਸਿੰਘ ਰੋਡਵੇਜ ’ਚ ਪਹਿਲ ਦੇ ਅਧਾਰ ’ਤੇ ਸਾਲ 1999 ’ਚ ਇੰਸਪੈਕਟਰ ਭਰਤੀ ਹੋਇਆ ਸੀ। ਜੋ ਕਿ ਤਰੱਕੀ ਲੈ ਕੇ ਸਟੇਸ਼ਨ ਸੁਪਰਵਾਈਜਰ ਦੀ ਅਸਾਮੀ ’ਤੇ ਤਾਇਨਾਤ ਰਿਹਾ ਹੈ। ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵਲੋਂ ਉਕਤ ਸਟੇਸ਼ਨ ਸੁਪਰਵਾਈਜਰ ਕਰਮਜੀਤ ਸਿੰਘ ਦੇ ਗ੍ਰਜ਼ੂਏਸ਼ਨ ਸਰਟੀਫਿਕੇਟ ਦੀ ਪੜਤਾਲ ਕਰਨ ਸਬੰਧੀ 25 ਸਤੰਬਰ 2024 ਤੇ 10 ਦਸੰਬਰ 2024 ਰਾਹੀਂ ਵਿਜੀਲੈਂਸ ਬਿਊਰੋ ਪੰਜਾਬ ਨੂੰ ਕਾਰਵਾਈ ਕਰਨ ਲਈ ਲਿਿਖਆ ਗਿਆ ਸੀ। ਵਿਜੀਲੈਂਸ ਬਿਊਰੋ ਪੰਜਾਬ ਵਲੋਂ ਦਿੱਤੀ ਗਈ ਰਿਪੋਰਟ ’ਚ ਲਿਿਖਆ ਗਿਆ ਸੀ ਕਿ ਕਰਮਚਾਰੀ ਦੀ ਗ੍ਰੈਜੂਏਸ਼ਨ ਦੀ ਡਿਗਰੀ ਜਾਅਲੀ ਤੇ ਜਾਲਸਾਜ਼ੀ ਕਰਕੇ ਤਿਆਰ ਕੀਤੀ ਪਾਈ ਗਈ ਸੀ। ਜਿਸ ਕਰਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵਲੋਂ ਆਪਣੇ ਫੈਸਲਾ 2480 25 ਫਰਵਰੀ 2025 ਨੂੰ ਉਕਤ ਇੰਸਪੈਕਟਰ ਨੂੰ ਨੌਕਰੀ ਤੋਂ ਡਿਸਮਿਸ ਕਰਕੇ ਜਨਰਲ ਮੈਨੇਜਰ ਜਗਰਾਓ ਨੂੰ ਪੱਤਰ ਨੰਬਰ 3597 ਮਿਤੀ 18 ਮਾਰਚ 2025 ਨੂੰ ਉਕਤ ਕਰਮਚਾਰੀ ਖਿਲਾਫ਼ ਵਿਭਾਗ ਨਾਲ ਹੇਰਾਫੇਰੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਐਫਆਈਆਰ ਦਰਜ ਕਰਵਾਉਣ ਲਈ ਲਿਿਖਆ ਸੀ।

ਉਕਤ ਕਰਮਚਾਰੀ ਨੇ ਵਿਭਾਗ ਨੂੰ ਧੋਖੇ ’ਚ ਰੱਖ ਕੇ 25 ਸਾਲ ਨੌਕਰੀ ਕਰਕੇ ਸਰਕਾਰੀ ਰੁਪਇਆ ਇਕੱਤਰ ਕੀਤਾ ਸੀ ਤੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਿਆ ਸੀ ਤੇ ਤਰੱਕੀ ਲੈ ਕੇ ਇੰਸਪੈਕਟਰ ਤੋਂ ਪਦਉੱਨਤ ਹੋ ਕੇ ਸਟੇਸ਼ਨ ਸੁਪਰਵਾਈਜਰ ਬਣ ਗਿਆ ਸੀ। ਹੁਣ 12 ਫਰਵਰੀ 2026 ਨੂੰ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਡਿਸਮਿਸ ਦੇ ਹੁਕਮਾਂ ’ਚ ਸੋਧ ਕਰਦਿਆਂ ਜਬਰੀ ਰਿਟਾਰਡ ਕਰਕੇ ਘਰ ਭੇਜ ਦਿੱਤਾ ਹੈ। ਵਿਭਾਗ ਨਾਲ ਧੋਖਾਦੇਹੀ ਕਰਨ ਵਾਲੇ ਉਕਤ ਇੰਸਪੈਕਟਰ ਨੂੰ ਸਰਕਾਰੀ ਰਿਟਾਰਮੈਂਟ ਦੇ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਕਿ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਉਲਟ ਹੈ।

ਵਿਭਾਗ ਵਲੋ ਦੋਸ਼ੀ ਵਿਅਕਤੀ ਦੀ ਮਦਦ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੇਵਾ ਮੁਕਤ ਇੰਸਪੈਕਟਰ ਮਲਕੀਤ ਸਿੰਘ ਬਰਨਾਲਾ ਨੇ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਉਕਤ ਵਿਭਾਗ ਦੇ ਕਰਮਚਾਰੀ ਖਿਲਾਫ਼ ਐਫਆਈਆਰ ਦਰਜ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਦੋ ਇਸ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਭਾਗ ਦੇ ਸੇਵਾਮੁਕਤ ਸਟੇਸਨ ਸੁਪਰਵਾਈਜ਼ ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਜੋ ਸਰਕਾਰ ਨੇ ਕੀਤਾ ਹੈ ਉਹ ਠੀਕ ਹੈ। ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ।

About The Author

You may have missed