ਖੱਤਰੀ ਸਭਾ ਅਤੇ ਰਾਮਬਾਗ ਕਮੇਟੀ ਬਰਨਾਲਾ ਵੱਲੋਂ ਮਨਾਇਆ ਗਿਆ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ

PrimekhabarPunjab Khatri Sabha

ਬਰਨਾਲਾ -24ਜਨਵਰੀ(ਰਾਕੇਸ਼ ਜੇਠੀ)- ਖੱਤਰੀ ਸਭਾ ਬਰਨਾਲਾ ਅਤੇ ਰਾਮ ਬਾਗ ਕਮੇਟੀ ਵੱਲੋਂ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ , ਖੱਤਰੀ ਸਭਾ ਰਾਮਬਾਗ ਕਮੇਟੀ, ਸੀਨੀਅਰ ਸਿਟੀਜਨ ਸੋਸਾਇਟੀ ਦੇ ਨੁਮਾਇੰਦਿਆਂ ਨੇ ਭਾਗ ਲਿਆ।ਸਮਾਗਮ ਦੀ ਸ਼ੁਰੂਆਤ ਤੇ ਸਮੂਹ ਮਹਿਮਾਨਾ ਅਤੇ ਮੈਂਬਰਾਂ ਵੱਲੋਂ ਵੀਰ ਹਕੀਕਤ ਰਾਏ ਦੀ ਪ੍ਰਿਤਮਾ ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ। ਖੱਤਰੀ ਸਭਾ ਦੇ ਸੂਬਾ ਵਾਈਸ ਪ੍ਰਧਾਨ ਪ੍ਰਿੰਸੀਪਲ ਰਾਮ ਕੁਮਾਰ ਸੋਬਤੀ , ਵਿਸ਼ਵ ਹਿੰਦੂ ਪਰਿਸ਼ਦ ਦੇ ਰਾਮ ਲਾਲ ਬਦਰਾ ਨੇ ਵੀਰ ਹਕੀਕਤ ਰਾਏ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ 14 ਸਾਲ ਦੀ ਉਮਰ ਵਿੱਚ ਵੀਰ ਹਕੀਕਤ ਰਾਏ ਨੇ ਆਪਣੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਦਿੱਤਾ ਮੌਕੇ ਦੇ ਹਾਕਮਾਂ ਵੱਲੋਂ ਤਸੀਹੇ ਦੇਣ ਦੇ ਬਾਵਜੂਦ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ। ਉਹਨਾਂ ਬਸੰਤ ਪੰਚਮੀ ਤੇ ਤਿਉਹਾਰ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਇਸ ਦਿਨ ਤੋਂ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪੌਦਿਆਂ ਤੇ ਹਰਿਆਲੀ ਲਹਿਰਾਉਣ ਲੱਗਦੀ ਹੈ। ਇਸ ਮੌਕੇ ਬੱਚਿਆਂ ਤੋਂ ਗੀਤ ਸੁਣੇ ਗਏ ਅਤੇ ਉਹਨਾਂ ਨੂੰ ਇਨਾਮ ਦੇ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸ੍ਰੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਯਸਪਾਲ ਸ਼ਰਮਾ, ਮੋਹਨ ਲਾਲ, ਖੱਤਰੀ ਸਭਾ ਤੇ ਐਕਟਿੰਗ ਪ੍ਰਧਾਨ ਵਰੁਣ ਬੱਤਾ, ਦਰਸ਼ਨ ਵਰਮਾ, ਸੂਬਾ ਜੁਇੰਟ ਸਕੱਤਰ ਨਰਿੰਦਰ ਚੋਪੜਾ, ਵੇਦ ਪ੍ਰਕਾਸ਼ ਗੋਇਲ, ਬੀਰਬਲ ਦਾਸ ਠੇਕੇਦਾਰ, ਸੇਵਾ ਭਾਰਤੀ ਤੋਂ ਸਤਪਾਲ ਗੁਪਤਾ, ਬਾਲਾ ਜੀ ਟਰਸਟ ਤੋਂ ਸੰਜੀਵ ਢੰਡ, ਸੀਨੀਅਰ ਸਿਟੀਜਨ ਸੋਸਾਇਟੀ ਦੇ ਜਨਰਲ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ, ਸੁਖਦੇਵ ਲੋਟਾਵਾ, ਅਸ਼ੋਕ ਕੁਮਾਰ, ਚੀਮਾ, ਸ਼ਾਮ ਲਾਲ ਤੋਂ ਇਲਾਵਾ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਮੌਜੂਦ ਸਨ। ਸੰਦੀਪ ਜੇਠੀ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ।

About The Author

You may have missed