ਬਸੰਤ ਪੰਚਮੀ ਦੇ ਪਾਵਨ ਅਵਸਰ ‘ਤੇ “ਰੋਇਲ ਟੱਚ ਬਿਊਟੀ ਸੈਲੂਨ” ਵੱਲੋਂ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ

ਹੰਡਿਆਇਆ-23ਜਨਵਰੀ(ਰਾਕੇਸ਼ ਜੇਠੀ)- ਬਸੰਤ ਪੰਚਮੀ ਦੇ ਸ਼ੁਭ ਤੇ ਪਾਵਨ ਤਿਉਹਾਰ ਮੌਕੇ ਰੋਇਲ ਟੱਚ ਬਿਊਟੀ ਸੈਲੂਨ ਵੱਲੋਂ ਧਾਰਮਿਕ ਭਾਵਨਾਵਾਂ ਨਾਲ ਭਰਪੂਰ ਸੇਵਾ ਕਰਦੇ ਹੋਏ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮਾਤਾ ਸਰਸਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਲੰਗਰ ਦੀ ਸੇਵਾ ਪੂਰੀ ਸ਼ਰਧਾ, ਸਤਕਾਰ ਅਤੇ ਸੇਵਾ ਭਾਵ ਨਾਲ ਕੀਤੀ ਗਈ। ਇਸ ਦੌਰਾਨ ਹਾਜ਼ਰ ਸੰਗਤ ਨੇ ਰੋਇਲ ਟੱਚ ਬਿਊਟੀ ਸੈਲੂਨ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਧਾਰਮਿਕ ਸੇਵਾਵਾਂ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਅਤੇ ਸਮਾਜ ਵਿੱਚ ਸੇਵਾ ਤੇ ਸਿਮਰਨ ਦੀ ਭਾਵਨਾ ਵਧਦੀ ਹੈ।
ਸੈਲੂਨ ਪ੍ਰਬੰਧਕਾਂ ਵੱਲੋਂ ਆਈ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਤੇ ਸਮਾਜਕ ਕਾਰਜ ਲਗਾਤਾਰ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਸੈਲੂਨ ਸੰਚਾਲਕ ਰਜਨੀ ਦੇ ਨਾਲ ਰਾਣੀ ਕੌਰ, ਜਿਨਾਂ, ਅੰਜੂ, ਜੋਤੀ ਤੇ ਅੰਮ੍ਰਿਤ ਕੌਰ ਵੀ ਹਾਜ਼ਰ ਸਨ।
