ਕਰੀਅਰ ਗਾਈਡੈਂਸ ਸਬੰਧੀ ਹਿਮਾਂਸ਼ੂ ਸਿੰਗਲਾ ਦੀਆਂ ਦੋ ਕਰੀਅਰ ਕਿਤਾਬਾਂ ਰਿਲੀਜ਼…..

PrimekhabarPunjab Simanshu

ਬਰਨਾਲਾ -21ਜਨਵਰੀ(ਰਾਕੇਸ਼ ਜੇਠੀ)- ਪੰਜਾਬ ਵਿੱਚ ਡਿਪਟੀ ਡਾਇਰੈਕਟਰ ਗਾਈਡੈਂਸ ਬਿਊਰੋ ਪੰਜਾਬ ਡਾ. ਸ਼ਰੂਤੀ ਸ਼ੁਕਲਾ ਦੁਆਰਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਲਈ ਵੱਡੀ ਗਿਣਤੀ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰ ਰਹੇ ਵੋਕੇਸ਼ਨਲ ਲੈਕਚਰਾਰ ਹਿਮਾਂਸ਼ੂ ਸਿੰਗਲਾ, ਸ.ਸ.ਸ.ਸ ਖੁੱਡੀ ਕਲਾਂ ਬਰਨਾਲਾ ਦੁਆਰਾ 10ਵੀਂ ਅਤੇ 12ਵੀਂ ਜਮਾਤ ਤੋਂ ਬਾਅਦ ਕਰੀਅਰ ਸਬੰਧੀ ਵਿਸਥਾਰਪੂਰਵਕ ਗਿਆਨ ਪ੍ਰਦਾਨ ਕਰਨ ਲਈ ਦੋ ਕਿਤਾਬਾਂ ਜਿਨ੍ਹਾਂ ਦਾ ਸਿਰਲੇਖ “10ਵੀਂ ਤੋਂ ਬਾਅਦ ਕੀ ਕਰੀਏ ?” ਅਤੇ “12ਵੀਂ ਤੋਂ ਬਾਅਦ ਕੀ ਕਰੀਏ” ਲਿਖੀਆਂ ਗਈਆਂ ਹਨ। ਇਨ੍ਹਾਂ ਦੋਨੋਂ ਕਿਤਾਬਾਂ ਨੂੰ ਅੱਜ ਡਿਪਟੀ ਡਾਇਰੈਕਟਰ ਡਾ. ਸ਼ਰੂਤੀ ਸ਼ੁਕਲਾ, ਗਾਈਡੈਂਸ ਬਿਊਰੋ, ਪੰਜਾਬ ਦੁਆਰਾ ਰੀਲੀਜ਼ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਵੱਖ ਵੱਖ ਕੋਰਸਾਂ ਤੇ ਨੌਕਰੀਆਂ ਬਾਰੇ ਜਾਣਕਾਰੀ ਸ਼ਾਮਿਲ ਹੈ। ਇਸ ਤੋਂ ਇਲਾਵਾ ਡਾ. ਸ਼ਰੂਤੀ ਸ਼ੁਕਲਾ ਜੀ ਨੇ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਤ ਕਰਦੇ ਹੋਏ ਹਿਮਾਂਸ਼ੂ ਸਿੰਗਲਾ ਨੂੰ ਵਧਾਈ ਦਿੱਤੀ। ਇਸ ਮੌਕੇ ਗਾਈਡੈਂਸ ਬਿਊਰੌ ਦਫਤਰ ਦੇ ਹੋਰ ਮੈਂਬਰ ਅਤੇ ਅਰਵਿੰਦ ਕੁਮਾਰ, ਪੰਜਾਬੀ ਮਾਸਟਰ ਵੀ ਹਾਜ਼ਰ ਸਨ।

About The Author

You may have missed