ਸਕੂਲ ਚੀਮਾ ਜੋਧਪੁਰ ਵਿਖੇ “ਟਾਕ ਵਿਦ ਐਮਿਨੈਂਟ ਪਰਸਨੈਲਿਟੀ” ਯੋਜਨਾ ਅਧੀਨ ਵਿਦਿਅਕ ਸੈਸ਼ਨ ਦਾ ਕੀਤਾ ਆਯੋਜਨ ….

ਚੀਮਾ ਜੋਧਪੁਰ-20ਜਨਵਰੀ(ਰਾਕੇਸ਼ ਜੇਠੀ)- ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ “ਟਾਕ ਵਿਦ ਐਮਿਨੈਂਟ ਪਰਸਨੈਲਿਟੀ” ਯੋਜਨਾ ਅਧੀਨ ਇੱਕ ਮਹੱਤਵਪੂਰਨ ਵਿਦਿਅਕ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਜ ਪੱਧਰੀ ਰਿਸੋਰਸ ਪਰਸਨ, ਲੈਕਚਰਾਰ ਇੰਗਲਿਸ਼, ਪੀ ਐਮ ਸ਼੍ਰੀ ਸਮਾਰਟ ਸਕੂਲ ਭੈਣੀ ਬਾਘਾ ਅਤੇ ਜ਼ਿਲ੍ਹਾ ਇੰਚਾਰਜ ਮਾਨਸਾ (ਇੰਗਲਿਸ਼ ਹੇਲਪਰ ਗਰੁੱਪ) ਮੈਡਮ ਯੋਗਿਤਾ ਜੋਸ਼ੀ ਨੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਗੱਲਬਾਤ ਕੀਤੀ।
ਆਪਣੇ ਸੰਬੋਧਨ ਦੌਰਾਨ ਮੈਡਮ ਯੋਗਿਤਾ ਜੋਸ਼ੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ, ਡਰ,ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਸਾਰਥਕ ਜਾਣਕਾਰੀ ਦਿੱਤੀ ਅਤੇ ਇੰਗਲਿਸ਼ ਵਿਸ਼ੇ ਵਿੱਚ ਸੁਧਾਰ ਲਈ ਵਰਤੋਂਯੋਗ ਸੁਝਾਅ ਵੀ ਸਾਂਝੇ ਕੀਤੇ। ਉਨ੍ਹਾਂ ਦੀ ਗੱਲਬਾਤ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਖੂਬ ਸਰਾਹਿਆ ਗਿਆ ਅਤੇ ਕਈ ਵਿਦਿਆਰਥੀਆਂ ਨੇ ਆਪਣੇ ਨਿੱਜੀ ਮੁੱਦਿਆਂ ‘ਤੇ ਵੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਪ੍ਰੀਖਿਆ ਡਰ ਅਤੇ ਮਾਨਸਿਕ ਸਿਹਤ ‘ਤੇ ਦਿੱਤਾ ਗਿਆ ਇਹ ਲੈਕਚਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਨੇ ਮੈਡਮ ਯੋਗਿਤਾ ਜੋਸ਼ੀ ਦਾ ਇਸ ਸ਼ਾਨਦਾਰ ਸੈਸ਼ਨ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਵਰਿੰਦਰ ਸਿੰਘ (ਮਾਨਸਾ) ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਮੈਡਮ ਯੁਵਰਾਜ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।
ਪ੍ਰਿੰਸੀਪਲ ਅਨਿਲ ਕੁਮਾਰ ਤੇ
ਮੀਡੀਆ ਕੋਆਰਡੀਨੇਟਰ ਜਤਿੰਦਰ ਜੋਸ਼ੀ ਨੇ ਦੱਸਿਆ ਕਿ ਪੀਐਮ ਸ਼੍ਰੀ ਸਕੀਮ ਅਧੀਨ ਸਕੂਲ ਵਿੱਚ ਇਸ ਤਰ੍ਹਾਂ ਦੇ ਕਾਰਜਕ੍ਰਮ ਵਿਦਿਆਰਥੀਆਂ ਨੂੰ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਜਾਗਰੂਕ ਕਰਨ ਲਈ ਨਿਯਮਤ ਤੌਰ ‘ਤੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਨਾਲ ਮਾਣਯੋਗ ਸ਼ਖਸੀਅਤਾਂ ਵਿਦਿਆਰਥੀਆਂ ਨਾਲ ਸੰਵਾਦ ਕਰਦੀਆਂ ਹਨ।
ਇਸ ਸਮਾਗਮ ਵਿੱਚ ਰਾਜੇਸ਼ ਕੁਮਾਰ, ਮਨਪ੍ਰੀਤ ਕੌਰ, ਪੂਨਮ ਸ਼ਰਮਾ, ਬਲਵੀਰ ਸਿੰਘ, ਨਵਦੀਪ ਸ਼ਰਮਾ, ਤਿਲਕ ਰਾਮ, ਅਮਰਿੰਦਰ ਕੌਰ, ਪਾਇਲ ਗਰਗ, ਗੁਰਮੀਤ ਕੌਰ, ਸੁਮਨ ਬਾਲਾ, ਜਸਵੀਰ ਕੌਰ, ਉਪਾਸਨਾ ਸ਼ਰਮਾ, ਗਗਨਦੀਪ ਕੌਰ, ਹਰਪ੍ਰੀਤ ਸਿੰਘ, ਰਿਸ਼ੂ ਰਾਣੀ, ਲਲਿਤਾ ਮਿੱਤਲ, ਮਿਨਾਕਸੀ ਗਰਗ ਅਤੇ ਰਾਸ਼ੀ ਸਮੇਤ ਸਕੂਲ ਦਾ ਸਟਾਫ਼ ਹਾਜ਼ਰ ਸੀ। ਅੰਤ ਵਿੱਚ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਮੈਡਮ ਯੋਗਿਤਾ ਜੋਸ਼ੀ ਅਤੇ ਡਾ. ਵਰਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਆਦਰ ਪ੍ਰਗਟਾਇਆ ਗਿਆ।
