ਹੰਡਿਆਇਆ ਵਿਖੇ ਜਿਲ੍ਹਾ ਨੈਟਬਾਲ ਚੈਪੀਅਨਸਿਪ ਕਰਵਾਈ

PrimeKPunjab Hnd

ਹੰਡਿਆਇਆ, 19 ਜਨਵਰੀ(ਰਾਕੇਸ਼ ਜੇਠੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਜ਼ਿਲ੍ਹਾ ਨੈਟਬਾਲ ਐਸੋਸੀਏਸ਼ਨ ਬਰਨਾਲਾ ਵਲੋਂ 9ਵੀਂ ਸੀਨੀਅਰ ਜ਼ਿਲ੍ਹਾ ਨੈਟਬਾਲ ਚੈਪੀਅਨਸ਼ਿਪ ਲੜਕੇ-ਲੜਕੀਆਂ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਨੈਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਢੀਂਡਸਾ, ਜਨਰਲ ਸਕੱਤਰ ਗਗਨਦੀਪ ਸਿੰਗਲਾ ਨੇ ਦੱਸਿਆ ਕਿ ਲੜਕੇ-ਲੜਕੀਆਂ ਦੀਆਂ 12 ਟੀਮਾਂ ਨੇ ਭਾਗ ਲਿਆ। ਲੜਕਿਆਂ ਦੇ ਵਰਗ ਵਿਚ ਹੰਡਿਆਇਆ ਦੀ ਟੀਮ ਨੇ ਪਹਿਲਾ, ਨੌਜਵਾਨ ਸਪੋਰਟਸ ਕਲੱਬ ਖੁੱਡੀ ਕਲਾਂ ਨੇ ਦੂਜਾ, ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਹੰਡਿਆਇਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿਚ ਲੋਕ ਭਲਾਈ ਕਲੱਬ ਮੌੜਾਂ ਨੇ ਪਹਿਲਾ, ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਹੰਡਿਆਇਆ ਦੀ ਟੀਮ ਨੇ ਦੂਜਾ ਅਤੇ ਨੈਟਬਾਲ ਕਲੱਬ ਬਰਨਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਜੇਤੂ ਟੀਮਾਂ ਵਿਚੋਂ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਕੀਤੀ ਗਈ। ਜੇਤੂ ਟੀਮਾਂ ਨੂੰ ਅੰਤਰਰਾਸ਼ਟਰੀ ਖਿਡਾਰੀ ਰਾਜਪਾਲ ਸਿੰਘ ਬਾਜਵਾ, ਕੋਚ ਸੁਖਪਾਲ ਸਿੰਘ, ਐਸ.ਐਚ.ਓ. ਬਲਵਿੰਦਰ ਸਿੰਘ ਸਿੱਧੂ, ਐਸ.ਆਈ. ਅਵਤਾਰ ਸਿੰਘ, ਅਰਵਿੰਦ ਕੁਮਾਰ, ਏ.ਐਸ.ਆਈ. ਮਨਿੰਦਰ ਸਿੰਘ, ਗੁਰਜੀਤ ਸਿੰਘ ਖੁੱਡੀ, ਬਸਾਵਾ ਸਿੰਘ ਭਰੀ ਐਮ.ਸੀ., ਹਰਪਾਲ ਸਿੰਘ, ਬਲਜਿੰਦਰ ਕੁਮਾਰ, ਹੈਪੀ ਕੁਮਾਰ ਨੇ ਸਨਮਾਨਿਤ ਕੀਤਾ। ਇਸ ਮੌਕੇ ਜਸਵੀਰ ਸਿੰਘ, ਕਮਲਜੀਤ ਸਿੰਘ, ਲਖਵੀਰ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ, ਸੋਨੂੰ ਸਿੰਘ, ਦੀਪੂ ਸ਼ਰਮਾ ਅਤੇ ਖਿਡਾਰੀ ਹਾਜ਼ਰ ਸਨ।

About The Author

You may have missed