100 ਗ੍ਰਾਮ ਹੈਰੋਇਨ ਤੇ ਨਜਾਇਜ ਹਥਿਆਰ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ….

ਬਰਨਾਲਾ -05ਜਨਵਰੀ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਪਰਚਾ ਦਰਜ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸਿਟੀ ਵਨ ਦੇ ਮੁੱਖ ਥਾਣਾ ਅਫਸਰ ਲਖਵਿੰਦਰ ਸਿੰਘ ਅਤੇ ਹੌਲਦਾਰ ਗੁਰਸੇਵਕ ਸਿੰਘ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ 100 ਗ੍ਰਾਮ ਹੀਰੋਇਨ ਅਤੇ ਇੱਕ ਨਜਾਇਜ 32 ਬੋਰ ਹਥਿਆਰ ਸਮੇਤ ਗ੍ਰਫਤਾਰ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਰਾਹੁਲ ਪੁੱਤਰ ਹੰਸਰਾਜ ਵਾਸੀ ਸੇਖਾ ਰੋਡ ਐਫਸੀਆਈ ਗੁਦਾਮ ਦੀ ਬੈਕ ਸਾਈਡ ਬਰਨਾਲਾ ਅਤੇ ਹਰਪ੍ਰੀਤ ਸਿੰਘ ਉਰਫ ਢੋਲ ਪੁੱਤਰ ਜਗਤਾਰ ਸਿੰਘ ਵਾਸੀ ਸਹਾਰੀਆ ਪੱਤੀ ਧਨੌਲਾ ਦੇ ਤੌਰ ਤੇ ਹੋਈ ਹੈ। ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਗਹਿਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਨਸ਼ੇ ਦਾ ਇਹ ਸਮਾਨ ਅਤੇ ਹਥਿਆਰ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਬਰਨਾਲਾ ਦੇ ਕਿਹੜੇ ਪਿੰਡਾਂ ਵਿੱਚ ਕਿੰਨਾ ਨੂੰ ਸਪਲਾਈ ਕਰਦੇ ਸਨ। ਉਹਨਾਂ ਦੱਸਿਆ ਕਿ ਦੋਸ਼ੀਆਂ ਉੱਪਰ ਪਹਿਲਾਂ ਕੋਈ ਵੀ ਮੁਕਦਮਾ ਦਰਜ ਨਹੀਂ ਹੈ।
