ਹੰਡਿਆਇਆ ਪੁਲਿਸ ਨੇ ਸੋਨਾ ਚਾਂਦੀ ਗਹਿਣਿਆ ਸਮੇਤ ਚੋਰ ਕੀਤਾ ਕਾਬੂ

ਹੰਡਿਆਇਆ-05ਜਨਵਰੀ(ਰਾਕੇਸ਼ ਜੇਠੀ)- ਪੁਲਿਸ ਚੌਂਕੀ ਹੰਡਿਆਇਆ ਵੱਲੋਂ ਇੱਕ ਚੋਰ ਨੂੰ ਚੋਰੀ ਕੀਤੇ ਗਹਿਣਿਆ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਡੀਐਸਪੀ ਸਤਬੀਰ ਸਿੰਘ ਬੈਂਸ ਤੇ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਦਿਨੀ ਮੇਨ ਬਾਜ਼ਾਰ ਹੰਡਿਆਇਆ ਵਿਖੇ ਰਕੇਸ਼ ਕੁਮਾਰ ਉਰਫ ਵਿੱਕੀ ਬਾਵਾ ਪੁੱਤਰ ਮਦਨ ਸਰੂਪ ਦੇ ਘਰ ਵਿੱਚੋਂ ਕਿਸੇ ਨਾ ਮਾਲੂਮ ਚੋਰ ਨੇ ਤਕਰੀਬਨ ਚਾਰ ਤੋਲੇ ਸੋਨਾ, 500 ਗਰਾਮ ਚਾਂਦੀ ਅਤੇ ਤਕਰੀਬਨ 55000 ਨਗਦੀ ਦੇ ਨਾਲ ਇੱਕ ਕੈਮਰਾ ਚੋਰੀ ਕਰ ਲਿਆ ਸੀ। ਤਫਤੀਸ਼ ਦੇ ਦੌਰਾਨ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਪਰਵਿੰਦਰ ਸਿੰਘ ਉਰਫ ਨਵੀ ਪੁੱਤਰ ਬੂਟਾ ਸਿੰਘ ਵਾਸੀ ਹਰਨਾਮ ਸਿੰਘ ਵਾਲਾ ਥਾਣਾ ਫੂਲ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਸ਼ਿਵ ਵਾਟੀਕਾ ਕਲੋਨੀ, ਸੰਘੇੜਾ ਰੋਡ ਬਰਨਾਲਾ ਨੂੰ ਦੋਸ਼ੀ ਨਾਮਜਦ ਕੀਤਾ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸੋਨੇ ਦੇ ਗਹਿਣੇ ਕੁੱਲ ਵੱਜਣੀ 2.550 ਗ੍ਰਾਮ ਅਤੇ ਚਾਂਦੀ ਦੇ ਗਹਿਣੇ ਕੁੱਲ ਵੱਜਣੀ 446.66 ਗ੍ਰਾਮ ਬਰਾਮਦ ਕੀਤੇ। ਦੋਸ਼ੀ ਦੁਆਰਾ ਵਾਰਦਾਤ ਮੌਕੇ ਵਰਤੀ ਗਈ ਸਕੂਟਰੀ ਵੀ ਲੁਧਿਆਣਾ ਦੇ ਘੰਟਾ ਘਰ ਤੋਂ ਚੋਰੀ ਕੀਤੀ ਹੋਈ ਸੀ।
ਮੁਕਦਮੇ ਵਿੱਚ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਬਾਕੀ ਬਚਦੇ ਸੋਨੇ ਦੇ ਗਹਿਣਿਆਂ ਨੂੰ ਦੋਸ਼ੀ ਪਰਵਿੰਦਰ ਸਿੰਘ ਨੇ ਆਪਣੀ ਭਰਜਾਈ ਮਨਜਿੰਦਰ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਕੇਵਲ (ਕਿਓਲ) ਜਿਲਾ ਸਿਰਸਾ ਨਾਲ ਮਿਲ ਕੇ ਮਨਜਿੰਦਰ ਕੌਰ ਉਕਤ ਦੇ ਨਾਮ ਪਰ ਆਈਆਈਐਫਐਲ ਫਾਈਨਾਂਸ ਬੈਂਕ ਕਾਲੀਆਂਵਾਲੀ ਜ਼ਿਲਾ ਸਿਰਸਾ ਵਿੱਚ ਗਿਰਵੀ ਰੱਖ ਕੇ ਇਹਨਾਂ ਗਹਿਣਿਆਂ ਉੱਪਰ 2,89,492/- ਦਾ ਲੋਨ ਕਰਵਾ ਲਿਆ ਸੀ। ਜੋ ਇਹ ਸੋਨਾ ਬੈਂਕ ਵਿੱਚ ਹੈ। ਮੁਕਦਮਾ ਵਿੱਚ ਤਫਤੀਸ਼ ਦੌਰਾਨ ਮਨਜਿੰਦਰ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਕੇਵਲ ਕਿਉਂਲ ਜ਼ਿਲਾ ਸਿਰਸਾ ਨੂੰ ਦੋਸ਼ਣ ਨਾਮਜਦ ਕੀਤਾ ਗਿਆ ਹੈ। ਦੋਸ਼ਣ ਮਨਜਿੰਦਰ ਕੌਰ ਨੂੰ ਜਲਦ ਗ੍ਰਿਫਤਾਰ ਕਰਕੇ ਬਾਕੀ ਬਚਦਾ ਸੋਨਾ ਵੀ ਬਰਾਮਦ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਹੌਲਦਾਰ ਜਗਦੇਵ ਸਿੰਘ, ਹੌਲਦਾਰ ਮਨਪ੍ਰੀਤ ਸਿੰਘ ਤੇ ਕਾਂਸਟੇਬਲ ਗੁਰਮੀਤ ਸਿੰਘ ਹਾਜ਼ਰ ਸਨ।
