ਸ਼ਹਿਣਾ ਦੇ ਗੀਤਾ ਭਵਨ ਵਿਖੇ ਨਵੇਂ ਸਾਲ ਮੌਕੇ ਕਰਵਾਏ ਜਾਣਗੇ ਵਿਸ਼ੇਸ਼ ਧਾਰਮਿਕ ਸਮਾਗਮ

Primekhabarpunjab Sehna

ਲੋੜਵੰਦ ਬੱਚਿਆਂ ਨੂੰ ਵੰਡੀਆਂ ਜਾਣਗੀਆਂ ਜਰਸੀਆਂ

ਸ਼ਹਿਣਾ-30ਦਸੰਬਰ(ਰਾਕੇਸ਼ ਜੇਠੀ)- ਕਸਬਾ ਸ਼ਹਿਣਾ ਦੇ ਗੀਤਾ ਭਵਨ ਵਿਖੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਗੀਤਾ ਭਵਨ ਕਮੇਟੀ ਸ਼ਹਿਣਾ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਉਲੀਕੇ ਗਏ ਹਨ। ਜਿਸ ਤਹਿਤ ਸਮੁੱਚੇ ਭਵਨ ਨੂੰ ਬਹੁਤ ਹੀ ਸੁੰਦਰ ਰੂਪ ’ਚ ਸਜਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਗਗਨਦੀਪ ਸਿੰਗਲਾ, ਪ੍ਰਧਾਨ ਹਰਜੀਤ ਸਿੰਘ, ਕੈਸ਼ੀਅਰ ਕੇਸ਼ਵ ਚੰਦਰ ਸਿੰਗਲਾ, ਰਾਜ ਕੁਮਾਰ ਮਿੱਤਲ, ਕੈਲਾਸ਼ ਮਿੱਤਲ, ਵਿਪਨ ਕੁਮਾਰ ਰਿੰਕਾ ਤੇ ਸ਼ਿਵਜੀ ਰਾਮ ਗਰਗ ਨੇ ਦੱਸਿਆ ਕਿ ਨਵੇਂ ਵਰ੍ਹੇ ਦੀ ਖੁਸ਼ੀ ’ਚ ਨਵੇਂ ਸਾਲ ਵਾਲੇ ਦਿਨ ਸਵੇਰੇ 9.30 ਵਜੇ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ। ਇਸ ਸ਼ੁਭ ਅਵਸਰ ਤੇ ਸੰਗਤਾਂ ਲਈ ਚੌਲਾਂ ਦਾ ਵਿਸ਼ੇਸ਼ ਲੰਗਰ ਵੀ ਲਗਾਇਆ ਜਾਵੇਗਾ। ਗੀਤਾ ਭਵਨ ਕਮੇਟੀ ਵਲੋਂ ਇਸ ਵਾਰ ਨਵੇਂ ਸਾਲ ਨੂੰ ਮਾਨਵਤਾ ਦੀ ਸੇਵਾ ਵਜੋਂ ਮਨਾਉਣ ਦਾ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ (ਗਰਲਜ਼) ਦੀਆਂ ਪਹਿਲੀ ਤੋਂ ਪੰਜਵੀਂ ਜਮਾਤ ਤਕ ਦੀਆਂ ਵਿਦਿਆਰਥਣਾਂ ਨੂੰ ਸਰਦੀਆਂ ਦੇ ਮੌਸਮ ਤੋਂ ਬਚਾਅ ਲਈ ਜਰਸੀਆਂ ਦੀ ਵੰਡ ਕੀਤੀ ਜਾਵੇਗੀ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਨਵੇਂ ਸਾਲ ਦੇ ਪਹਿਲੇ ਦਿਨ ਮਾਸੂਮ ਬੱਚਿਆਂ ਦੇ ਚਿਹਰਿਆਂਤੇ ਰੌਣਕ ਲਿਆਉਣਾ ਹੈ। ਸਮਾਗਮ ਦੌਰਾਨ ਐਸਪੀ (ਡੀ) ਬਰਨਾਲਾ ਅਸ਼ੋਕ ਸ਼ਰਮਾ, ਵਿਵੇਕ ਸਿੰਧਵਾਨੀ, ਐੱਸਐੱਚਓ ਗੁਰਮੰਦਰ ਸਿੰਘ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਤੋਂ ਇੰਚਾਰਜ਼ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਇਸ ਮੌਕੇ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਧਾਰਮਿਕ ਸਮਾਗਮ ’ਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ। ਪ੍ਰਬੰਧਕਾਂ ਨੇ ਅਰਦਾਸ ਕੀਤੀ ਕਿ ਨਵਾਂ ਸਾਲ ਸਭ ਦੇ ਪਰਿਵਾਰਾਂ ਲਈ ਖੁਸ਼ੀਆਂ-ਖੇੜੇ ਤੇ ਤੰਦਰੁਸਤੀਆਂ ਲੈ ਕੇ ਆਵੇ। ਇਸ ਮੌਕੇ ਸਮੂਹ ਸੇਵਾਦਾਰ ਤੇ ਪਤਵੰਤੇ ਸੱਜਣ ਵੀ ਹਾਜ਼ਰ ਰਹਿਣਗੇ।

About The Author

You may have missed