ਪ੍ਰਿੰਸੀਪਲ ਨੇ ਗਰੀਨ ਸਕੂਲ ਵਜੋਂ ਚੁਣੇ ਜਾਣ ਤੇ ਸਟਾਫ ਦੇ ਬੱਚਿਆਂ ਨੂੰ ਦਿੱਤੀਆਂ ਵਧਾਈਆਂ…

ਚੀਮਾ ਜੋਧਪੁਰ:29ਦਸੰਬਰ(ਰਾਕੇਸ਼ ਜੇਠੀ)- ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ 2025 ਦੇ ਰਾਸ਼ਟਰੀ ਪੱਧਰ ਉੱਤੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹੇ ਦੀਆਂ 6 ਸਕੂਲਾਂ ਦਾ ਗ੍ਰੀਨ ਸਕੂਲ ਵਜੋਂ ਚੁਣਿਆ ਜਾਣਾ ਮਾਣ ਦੀ ਗੱਲ ਹੈ। ਇਸ ਉਪਲਬਧੀ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਚੀਮਾ ਜੋਧਪੁਰ ਦਾ ਸ਼ਾਮਿਲ ਹੋਣਾ ਸਕੂਲ ਲਈ ਵਿਸ਼ੇਸ਼ ਗੌਰਵ ਹੈ।
ਇਹ ਸਫਲਤਾ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਸਕੂਲ ਪ੍ਰਬੰਧਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਮਹਨਤ ਦਾ ਨਤੀਜਾ ਹੈ। ਸਕੂਲ ਵੱਲੋਂ ਵਾਤਾਵਰਣ ਸੰਰੱਖਣ, ਸਾਫ਼–ਸੁਥਰੇ ਪ੍ਰੰਗਣ, ਜਲ ਸੰਭਾਲ, ਊਰਜਾ ਬਚਤ ਅਤੇ ਪਰਿਆਵਰਨ ਜਾਗਰੂਕਤਾ ਲਈ ਕੀਤੇ ਗਏ ਉਪਰਾਲਿਆਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਹੈ।
ਪ੍ਰਿੰਸੀਪਲ ਅਨੀਲ ਕੁਮਾਰ ਮੋਦੀ ਨੇ ਇਸ ਮੌਕੇ ‘ਤੇ ਕਿਹਾ ਕਿ ਇਹ ਮਾਨਤਾ ਵਿਦਿਆਰਥੀਆਂ ਵਿੱਚ ਜ਼ਿੰਮੇਵਾਰ ਨਾਗਰਿਕਤਾ ਅਤੇ ਪ੍ਰਕ੍ਰਿਤੀ ਪ੍ਰਤੀ ਸੰਵੇਦਨਸ਼ੀਲਤਾ ਵਿਕਸਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਗ੍ਰੀਨ ਅਭਿਆਸਾਂ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅਧਿਆਪਕ ਲਲਿਤਾ ਮਿੱਤਲ,ਰਿਸ਼ੂ ਰਾਣੀ ,ਪਾਇਲ ਗਰਗ,ਪੂਨਮ ਸ਼ਰਮਾ ,ਗੁਰਮੀਤ ਕੌਰ,ਅਮਰਿੰਦਰ ਕੌਰ,ਲਲਿਤਾ ਰੀਨੂ ਗਰਗ, ਰਾਜੇਸ਼ ਕੁਮਾਰ, ਮੀਡੀਆ ਕੋਆਰਡੀਨੇਟਰ ਜਤਿੰਦਰ ਜੋਸ਼ੀ ਵੀਰਪਾਲ ਕੌਰ ਜਸਵੀਰ ਕੌਰ ਲੈਕ ਯੁਵਰਾਜ,ਮਨਜੀਤ ਕੌਰ ਵੀ ਹਾਜਰ ਸਨ
