ਪਿੰਡ ਠੀਕਰੀਵਾਲਾ ’ਚ ਨਸ਼ਿਆਂ ਵਿਰੁੱਧ ਸੈਮੀਨਾਰ: ਐੱਸਐੱਸਡੀ ਕਾਲਜ ਬਰਨਾਲਾ ਵਿਖੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦਾ ਆਯੋਜਨ

Primekhabarpunjab SD college

ਬਰਨਾਲਾ, 26ਦਸੰਬਰ(ਰਾਕੇਸ਼ ਜੇਠੀ)-ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਵਲੋਂ ਐੱਨਐੱਸਐੱਸ ਦੇ ਸੱਤ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਉਘੇ ਕਾਰੋਬਾਰੀ ਤੇ ਸਮਾਜ ਸੇਵੀ ਲੋਕੇਸ਼ ਮੱਕੜਾ ਵਲੋਂ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਐੱਨਐੱਸਐੱਸ ਦੇ ਕੈਂਪ ਵਿਦਿਆਰਥੀਆਂ ਨੂੰ ਇਕ ਟੀਮ ਵਜੋਂ ਅਨੁਸ਼ਾਸਨ ’ਚ ਰਹਿੰਦਿਆਂ ਸਮਾਜ ਸੇਵਾ ਦੇ ਕੰਮਾਂ ਲਈ ਪ੍ਰੇਰਿਤ ਕਰਦੇ ਹਨ। ਇਸ ਕੈਂਪ ਦੀ ਕੋਆਰਡੀਨੇਟਰ ਪ੍ਰੋਫ਼ੈਸਰ ਪਰਵਿੰਦਰ ਕੌਰ ਤੇ ਸਹਾਇਕ ਚਰਨਜੀਤ ਸਿੰਘ ਨੇ ਦੱਸਿਆ ਕਿ 22 ਤੋਂ 28 ਦਸੰਬਰ ਤੱਕ ਦਿਨ ਰਾਤ ਦੇ ਇਸ ਸੱਤ ਰੋਜ਼ਾ ਕੈਂਪ ’ਚ ਕਾਲਜ ਦੀਆਂ ਵੱਖ-ਵੱਖ ਕਲਾਸਾਂ ਦੇ ਇਕ ਸੌ ਵਿਦਿਆਰਥੀਆਂ ਭਾਗ ਲੈਣ ਰਹੇ ਹਨ। ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਐੱਸਐੱਸਡੀ ਕਾਲਜ ਦੇ ਗਰਾਊਂਡਾਂ ਤੇ ਆਲੇ ਦੁਆਲੇ ਦੀ ਸਾਫ ਸਫਾਈ ਕੀਤੀ। ਦੂਸਰੇ ਦਿਨ ਕਾਲਜ ’ਚ ਲੱਗੇ ਦਰਖ਼ਤਾਂ `ਤੇ ਰੰਗ ਕੀਤਾ ਤੇ ਛੋਟੀ ਮੋਟੀ ਮੁਰੰਮਤ ਦੇ ਕੁਝ ਹੋਰ ਕੰਮ ਕੀਤੇ ਗਏ। ਕੈਂਪ ਦਾ ਇਕ ਦਿਨ ਕਾਲਜ ’ਚ ਨਵੇਂ ਪੌਦੇ ਲਗਾਉਣ ਨੂੰ ਸਮਰਪਿਤ ਕੀਤਾ ਗਿਆ। ਇਸ ਕੈਂਪ ਦੌਰਾਨ 25 ਦਸੰਬਰ ਨੂੰ ਨੇੜਲੇ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਆਪਣੇ ਸ਼ੁਰੂਆਤੀ ਭਾਸ਼ਣ ’ਚ ਪੰਜਾਬ ’ਚ ਫੈਲੇ ਨਸ਼ਿਆਂ ਦੇ ਜਾਲ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਵਿੱਢੇ ਯੁਧ ਨਸ਼ਿਆਂ ਵਿਰੁੱਧ ’ਚ ਸਹਿਯੋਗ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਂਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਮੌਕੇ ਪਿੰਡ ਠੀਕਰੀਵਾਲਾ ਦੇ ਪੰਚਾਇਤ ਮੈਂਬਰ ਮੱਖਣ ਸਿੰਘ, ਮਾਸਟਰ ਦਰਸ਼ਨ ਸਿੰਘ, ਕਾਕਾ ਸਿੰਘ, ਹੈਪੀ ਸਿੰਘ, ਮਨੀ ਸਿੰਘ, ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਐੱਸਐੱਸਡੀ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ। ਅਖੀਰ ’ਚ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਕੈਂਪ ਅਜੇ 28 ਦਸੰਬਰ ਤਕ ਚੱਲਣਾ ਹੈ। ਜਿਸ ਦੌਰਾਨ ਵਿਦਿਆਰਥੀ ਇਸੇ ਤਰ੍ਹਾਂ ਸਮਾਜ ਸੇਵੀ ਕੰਮਾਂ ’ਚ ਜੁੱਟੇ ਰਹਿਣਗੇ।

About The Author

You may have missed