ਖੁੱਡੀ ਕਲਾਂ ਸਕੂਲ ਦਾ ਬਾਰਵੀਂ ਦਾ ਨਤੀਜਾ ਚਮਕਿਆ — ਵਿਦਿਆਰਥੀਆਂ ਨੇ ਕੀਤੀ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ

ਖੁੱਡੀ ਕਲਾਂ,13ਮਈ(ਰਾਕੇਸ਼ ਜੇਠੀ)- ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੁੱਡੀ ਕਲਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਸਕੂਲ ਇੰਚਾਰਜ ਸ਼੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਅੱਜ ਐਲਾਨੇ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ।ਉਹਨਾਂ ਦੱਸਿਆ ਕਿ ਜਮਾਤ ਬਾਰਵੀਂ ਸਾਇੰਸ ਗਰੁੱਪ ਵਿੱਚ:
ਚੇਤਨ ਪ੍ਰੀਤ ਸਿੰਘ ਸਪੁੱਤਰ ਸ. ਸੁਖਪਾਲ ਸਿੰਘ 440/500 (88%) ਪਹਿਲਾ ਸਥਾਨ, ਹਰਜੋਤ ਕੌਰ ਸਪੁੱਤਰੀ ਸ ਦਲਜੀਤ ਸਿੰਘ 438/500 (87.6%) ਦੂਸਰਾ ਸਥਾਨ, ਆਕਾਸ਼ ਗਰਗ ਸਪੁੱਤਰ ਸੰਜੀਵ ਕੁਮਾਰ 432/500 (86.4%) ਤੀਸਰਾ ਸਥਾਨ ਪ੍ਰਾਪਤ ਕੀਤਾ।
ਜਮਾਤ ਬਾਰਵੀਂ ਕਾਮਰਸ ਗਰੁੱਪ ਵਿੱਚ:

ਜਸਮੀਤ ਕੌਰ ਸਪੁੱਤਰੀ ਸ਼੍ਰੀ ਜਗਤਾਰ ਸਿੰਘ 455/500(91%) ਪਹਿਲਾ ਸਥਾਨ, ਕ੍ਰਿਸ਼ਕਾ ਰਾਣੀ ਸਪੁੱਤਰੀ ਸ਼੍ਰੀ ਅਮਿਤ ਕੁਮਾਰ 420/500(84%) ਦੂਸਰਾ ਸਥਾਨ, ਕੁਲਜੀਤ ਕੌਰ ਸਪੁੱਤਰੀ ਸ਼੍ਰੀ ਹਾਕਮ ਸਿੰਘ 410/500(82%) ਤੀਸਰਾ ਸਥਾਨ ਪ੍ਰਾਪਤ ਕੀਤਾ।
ਜਮਾਤ ਬਾਰਵੀਂ ਆਰਟਸ ਗਰੁੱਪ ਵਿੱਚ:

ਸੁਖਮਨਜੀਤ ਸਿੰਘ ਧਾਲੀਵਾਲ ਸਪੁੱਤਰ ਸ਼੍ਰੀ ਜਗਜੀਤ ਸਿੰਘ 385/500(77%) ਪਹਿਲਾ , ਧਰਮਪ੍ਰੀਤ ਸਪੁੱਤਰ ਸ਼੍ਰੀ ਰੇਸ਼ਮ ਸਿੰਘ 353/500(70.6%) ਦੂਸਰਾ ਸਥਾਨ, ਇਰਫਾਨ ਖਾਨ ਸਪੁੱਤਰ ਸ਼੍ਰੀ ਨਵਾਬ ਖਾਨ 339/500(68%) ਤੀਸਰਾ ਸਥਾਨ ਪ੍ਰਾਪਤ ਕੀਤਾ।
ਜਮਾਤ ਬਾਰਵੀਂ ਵੋਕੇਸ਼ਨਲ ਗਰੁੱਪ ਵਿੱਚ:

ਸੁਖਮਨਦੀਪ ਸਿੰਘ ਸਪੁੱਤਰ ਸ. ਕੁਲਦੀਪ ਸਿੰਘ 451/500 (90.2%) ਪਹਿਲਾ ਸਥਾਨ, ਰਣਜੋਤ ਸਿੰਘ ਪੁੱਤਰ ਸ ਭੁਪਿੰਦਰ ਸਿੰਘ 418/500 (83.6%) ਦੂਸਰਾ ਸਥਾਨ, ਯੁਵਰਾਜ ਸਿੰਘ ਪੁੱਤਰ ਸ. ਗੁਰਚਰਨ ਸਿੰਘ 416/500 (83.2%) ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਸਕੂਲ ਇੰਚਾਰਜ ਸ਼੍ਰੀਮਤੀ ਅਵਿਨਾਸ਼ ਕੌਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਿਰਫ ਅੰਕ ਨਹੀਂ, ਸਗੋਂ ਹਰ ਵਿਦਿਆਰਥੀ ਦੀ ਮਿਹਨਤ, ਸਬਰ ਅਤੇ ਲਕਸ਼ ਪ੍ਰਤੀ ਸਮਰਪਣ ਦੀ ਕਹਾਣੀ ਹਨ।
ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇ ਮਨ ਵਿੱਚ ਲਕਸ਼ ਸਾਫ਼ ਹੋਵੇ ਅਤੇ ਮਿਹਨਤ ਸੱਚੀ ਹੋਵੇ, ਤਾਂ ਕੋਈ ਵੀ ਰੁਕਾਵਟ ਵੱਡੀ ਨਹੀਂ ਰਹਿੰਦੀ। ਖੁੱਡੀ ਕਲਾਂ ਸਕੂਲ ਦੇ ਇਹ ਨਤੀਜੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣ ਕੇ ਸਾਹਮਣੇ ਆਏ ਹਨ, ਜੋ ਦਿਖਾਉਂਦੇ ਹਨ ਕਿ ਸਫਲਤਾ ਕਿਸੇ ਕਿਸਮਤ ਦਾ ਖੇਡ ਨਹੀਂ, ਸਗੋਂ ਲਗਾਤਾਰ ਕੀਤੀ ਮਿਹਨਤ ਦਾ ਨਤੀਜਾ ਹੁੰਦੀ ਹੈ।
