ਟ੍ਰਾਈਡੈਂਟ ਗਰੁੱਪ ਵੱਲੋਂ ਆਈਆਈਟੀ ਰੋਪੜ ਨਾਲ ਉਦਯੋਗ-ਅਕਾਦਮਿਕ ਸਾਂਝ ਨੂੰ ਮਿਲੀ ਨਵੀਂ ਦਿਸ਼ਾ

PrimeKhabar Trident

ਬਰਨਾਲਾ/ਚੰਡੀਗੜ੍ਹ, 14 ਮਈ (ਰਾਕੇਸ਼ ਜੇਠੀ): ਟ੍ਰਾਈਡੈਂਟ ਗਰੁੱਪ ਨੇ ਆਪਣੇ ਧੌਲਾ ਸਥਿਤ ਟਾਵਲ ਤੇ ਪੇਪਰ ਨਿਰਮਾਣ ਯੂਨਿਟ ਵਿਖੇ ਆਈਆਈਟੀ ਰੋਪੜ ਦੇ ਅਕਾਦਮਿਕ ਵਿਦਵਾਨਾਂ ਲਈ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ। ਇਸ ਦੌਰੇ ਦਾ ਮਕਸਦ ਨਵੀਨਤਾ, ਟਿਕਾਊ ਨਿਰਮਾਣ ਤੇ ਆਧੁਨਿਕ ਤਕਨੀਕਾਂ ਰਾਹੀਂ ਉਦਯੋਗ ਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ। ਟ੍ਰਾਈਡੈਂਟ ਦੀ ਇਨੋਵੇਸ਼ਨ ਟੀਮ ਨੇ ਡਾ. ਜਯਾਰਾਮ ਵੱਲੁਰੂ ਤੇ ਡਾ. ਨਵਿਨ ਗੋਪੀਨਾਥਨ ਦਾ ਸਵਾਗਤ ਕੀਤਾ। ਇਹ ਦੌਰਾ ਪ੍ਰਸਤਾਵਿਤ ਐਮਓਯੂ ਤੋਂ ਪਹਿਲਾਂ ਸਾਂਝੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੰਗਾਲਣ ਲਈ ਕਰਵਾਇਆ ਗਿਆ। ਜਿਸ ਦੌਰਾਨ ਐਡਵਾਂਸਡ ਡਾਟਾ ਐਨਾਲਿਟਿਕਸ ਤੇ ਏਆਈ ਆਧਾਰਿਤ ਪ੍ਰੋਸੈਸ ਕੰਟਰੋਲ ਰਾਹੀਂ ਉਤਪਾਦਨ ਸਮਰੱਥਾ ਤੇ ਟਿਕਾਊਪਣ ਵਧਾਉਣ ’ਤੇ ਵਿਚਾਰ-ਵਟਾਂਦਰਾ ਹੋਇਆ। ਦੌਰੇ ਦੌਰਾਨ ਆਈਆਈਟੀ ਦੇ ਪ੍ਰਤੀਨਿਧ ਮੰਡਲ ਨੂੰ ਟ੍ਰਾਈਡੈਂਟ ਦੇ ਇਕਰੂਪ ਨਿਰਮਾਣ ਤੰਤਰ, ਪ੍ਰੋਸੈਸ ਆਪਟੀਮਾਈਜ਼ੇਸ਼ਨ ਤੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਸਬੰਧੀ ਪਹਿਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਉਭਰਦੀਆਂ ਤਕਨੀਕਾਂ ਦੇ ਜ਼ਰੀਏ ਡਾਟਾ ਆਧਾਰਿਤ ਫੈਸਲਾ ਪ੍ਰਣਾਲੀ ਤੇ ਸਮਾਰਟ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਵੀ ਦਰਸਾਇਆ ਗਿਆ। ਕਾਰਜਕ੍ਰਮ ਦੇ ਅਖੀਰ ’ਚ ਰਜਨੀਸ਼ ਗੇਰਾ, ਡਾ. ਐਨਸੀਰੇ ਤੇ ਟ੍ਰਾਈਡੈਂਟ ਦੀ ਇਨੋਵੇਸ਼ਨ ਤੇ ਆਪਰੇਸ਼ਨ ਟੀਮ ਨਾਲ ਵਿਸਥਾਰਪੂਰਵਕ ਚਰਚਾ ਹੋਈ। ਇਸ ਦੌਰਾਨ ਭਵਿੱਖ ’ਚ ਤਕਨੀਕ ਆਧਾਰਿਤ ਨਿਰਮਾਣ ਨਵੀਨਤਾਵਾਂ ਤੇ ਸਾਂਝੇ ਖੋਜ ਕਾਰਜਾਂ ਨੂੰ ਅੱਗੇ ਵਧਾਉਣ ਲਈ ਰੂਪ ਰੇਖਾ ਤੈਅ ਕੀਤੀ ਗਈ। ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ ਇਹ ਪਹਿਲ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰਨ ਤੇ ਅਕਾਦਮਿਕ ਖੋਜ ਨੂੰ ਉਦਯੋਗਿਕ ਤਜਰਬੇ ਨਾਲ ਜੋੜ ਕੇ ਨਵੀਨਤਾ ਨੂੰ ਗਤੀ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਸਹਿਯੋਗ ਰਾਹੀਂ ਭਵਿੱਖ ’ਚ ਐਪਲਾਈਡ ਰਿਸਰਚ, ਇੰਟੈਲੀਜੈਂਟ ਮੈਨੂਫੈਕਚਰਿੰਗ ਹੱਲ ਤੇ ਅਗਲੀ ਪੀੜ੍ਹੀ ਦੀਆਂ ਪ੍ਰਕਿਰਿਆਵਾਂ ’ਚ ਨਵੇਂ ਪ੍ਰਯਾਸਾਂ ਨੂੰ ਵਧਾਵਾ ਮਿਲਣ ਦੀ ਉਮੀਦ ਹੈ।

About The Author

You may have missed