ਬਰਨਾਲਾ ਪੁਲਿਸ ਦੀ ਵੱਡੀ ਕਾਮਯਾਬੀ, ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

PrimekhabarPunjab SSP

ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ

ਬਰਨਾਲਾ- 26ਦਸੰਬਰ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਵਨ ਬਰਨਾਲਾ ਪਾਸ ਖਾਸ ਮੁਖਬਰ ਨੇ ਇਤਲਾਹ ਦਿੱਤੀ ਗਈ ਕੇ ਕੁਝ ਵਿਅਕਤੀਆਂ ਨੇ ਮਿਲ ਕੇ ਇੱਕ ਗਰੋਹ ਬਣਾਇਆ ਹੋਇਆ ਹੈ, ਜੋ ਸ਼ਹਿਰ ਬਰਨਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮਾਰੂ ਹਥਿਆਰ ਅਤੇ ਨਜਾਇਜ਼ ਅਸਲੇ ਰਾਹੀਂ ਰਾਹਗੀਰਾਂ ਨੂੰ ਰੋਕ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹ ਵਿਅਕਤੀ ਅੱਜ ਵੀ ਕਪਾਹ ਮੰਡੀ ਬਰਨਾਲਾ ਵਿਖੇ ਦੋ ਮੋਟਰਸਾਈਕਲਾਂ ਉੱਪਰ ਬੈਠ ਕੇ ਕਿਸੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤਬੰਦੀ ਬਣਾ ਰਹੇ ਹਨ। ਇਤਲਾਅ ਭਰੋਸੇਯੋਗ ਹੋਣ ਕਰਕੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਪਾਹ ਮੰਡੀ ਬਰਨਾਲਾ ਵਿਖੇ ਰੇੜ ਕੀਤੀ ਗਈ। ਮੌਕਾ ਵਾਰਦਾਤ ਪਰ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ਨੂੰ ਵੇਖ ਕੇ ਮਾਰ ਦੇਣ ਦੀ ਨੀਅਤ ਨਾਲ ਦੋ ਫਾਇਰ ਕੀਤੇ। ਜਿਨਾਂ ਵਿੱਚੋਂ ਇੱਕ ਫਾਇਰ ਸਰਕਾਰੀ ਗੱਡੀ ਤੇ ਲੱਗਿਆ ਜਿਸ ਤੇ ਪੁਲਿਸ ਪਾਰਟੀ ਵੱਲੋਂ ਵੀ ਆਪਣੇ ਬਚਾਓ ਕਰਦੇ ਹੋਏ ਫਾਇਰ ਕੀਤੇ। ਜਿਨਾਂ ਵਿੱਚੋਂ ਇੱਕ ਫਾਇਰ ਮਨਪ੍ਰੀਤ ਸਿੰਘ ਉਰਫ ਮਨੀ ਦੀ ਖੱਬੀ ਲੱਤ ਤੇ ਲੱਗਾ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਸ਼ੀਆਂ ਦੀ ਪਹਿਚਾਨ ਮਨਪ੍ਰੀਤ ਸਿੰਘ ਉਸ ਮਨੀ ਪੁੱਤਰ ਸਤਪਾਲ ਸਿੰਘ ਵਾਸੀ ਗਾਂਧੀ ਨਗਰ  ਗਲੀ ਨੰਬਰ ਅੱਠ, ਨੇੜੇ ਰਾਮਬਾਗ, ਰਾਮਪੁਰਾ, ਜਸਵੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਾਏਕੋਟ ਰੋਡ, ਕੈਸਲ ਪੈਲਸ ਦੀ ਬੈਕ ਸਾਈਡ, ਬਰਨਾਲਾ, ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਸਤਪਾਲ ਸਿੰਘ ਵਾਸੀ ਗਾਂਧੀ ਨਗਰ, ਗਲੀ ਨੰਬਰ ਪੰਜ, ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ ਰਾਮਪੁਰਾ, ਸੰਦੀਪ ਸਿੰਘ ਉਰਫ ਟਿੰਮੀ ਪੁੱਤਰ ਭੋਲਾ ਸਿੰਘ ਵਾਸੀ ਠੂਲੀਵਾਲ ਹਾਲ ਆਬਾਦ ਗਲੀ ਨੰਬਰ ਤਿੰਨ ਢਿੱਲੋ ਨਗਰ ਬਰਨਾਲਾ ਦਿਨੇਸ਼ ਬੰਸਲ ਪੁੱਤਰ ਬਚਨ ਲਾਲ ਵਾਸੀ ਕੇਸੀ ਰੋਡ ਬਰਨਾਲਾ। ਦੋਸ਼ੀਆਂ  ਦੇ ਖਿਲਾਫ ਮੁਕਦਮਾ ਨੰਬਰ 599 ਮਿਤੀ 25-12-25 ਅਧੀਨ 109, 111,112 ਬੀਐਨਐਸ ਅਤੇ 25/ 54 /59 ਅਸਲਾ ਐਕਟਰ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਹੈ।

ਦੋਸ਼ੀਆਂ ਪਾਸੋਂ ਇੱਕ ਰਿਵਾਲਵਰ ਦੇਸੀ 315 ਬੋਰ ਸਮੇਤ ਇੱਕ ਖੋਲ ਕਾਰਤੂਸ, ਸਮੇਤ ਜਿੰਦਾ ਕਾਰਤੂਸ, ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ, ਇੱਕ ਮੋਟਰਸਾਈਕਲ ਸਪਲੈਂਡਰ ਨੰਬਰ PB 03U 3961, ਇੱਕ ਮੋਟਰਸਾਈਕਲ ਪਲਟੀਨਾ ਬਿਨਾਂ ਨੰਬਰੀ, ਇਕ ਦਾਤ ਲੋਹਾ, ਇੱਕ ਖੋਹ ਕੀਤਾ ਮੋਬਾਈਲ ਫੋਨ ਬਰਾਮਦ ਕੀਤੇ ਗਏ।ਦੋਸ਼ੀ ਜਸਵੀਰ ਸਿੰਘ ਅਤੇ ਲਖਵਿੰਦਰ ਸਿੰਘ ਪਰ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਤੋਂ ਹੀ ਮੁਕਦਮੇ ਦਰਜ ਹਨ।

ਦੋਸ਼ੀਆਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਵਾਰਦਾਤਾਂ:-

1. ਮਿਤੀ 09-12-2025 ਨੂੰ ਰਾਮਪੁਰਾ ਕਬਾੜੀਏ ਤੋਂ 2300 ਰੁਪਏ ਖੋਹ ਕੀਤੀ।

2. 11-12-2025 ਨੂੰ ਸਬਜ਼ੀ ਵਾਲੇ ਤੋਂ ਗਿੱਲ ਕਲਾਂ ਰੋਡ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ।

3. ਤਪਾ ਤੋਂ ਇੱਕ ਮੋਬਾਈਲ ਫੋਨ ਪਲਸ 900 ਖੋਹ ਕੀਤੇ।

4. ਤਪਾ ਸ਼ਹਿਰ ਤੋਂ ਹੀ ਇੱਕ ਮਹਾਜਨ ਦੀ ਰੇਕੀ ਕਰਕੇ ਮੋਬਾਇਲ ਫੋਨ ਖੋਹ ਕਰਨ ਦੀ ਕੋਸ਼ਿਸ਼ ਕੀਤੀ।

5. ਮਿਤੀ 14-12-2025 ਦਾਣਾ ਮੰਡੀ ਬਰਨਾਲਾ ਤੋਂ ਮਾਸਟਰ ਤੋਂ 7400 ਖੋਹ ਕੀਤੇ।

6. ਮਿਤੀ 14-12-2025 ਨੂੰ ਸੈਨੀਟਰੀ ਇੰਸਪੈਕਟਰ ਤੋਂ 6000 ਰੁਪਏ ਖੋਹ ਕੀਤੇ।

ਉਹਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਅਗਵਾਹ ਅਤੇ ਹੋਰ ਵੱਡੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਯੋਜਨਾ ਵੀ ਸੀ। ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

About The Author

You may have missed