ਸਕੂਲ ਵਿੱਚ ਸਪਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ

ਹੰਡਿਆਇਆ-16ਦਸੰਬਰ (ਰਾਕੇਸ਼ ਜੇਠੀ)- ਲਾਲਾ ਬਾਬੂ ਰਾਮ ਸਰਵ ਹਿਤਕਾਰੀ ਵਿੱਦਿਆ ਮੰਦਰ ਸਕੂਲ ਹੰਡਿਆਇਆ ਵਿਖੇ ਸਪਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਤਪਾ ਮੰਡੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੁਪਮ ਸ਼ਰਮਾ ਨੇ ਹਾਜ਼ਰੀ ਲਗਵਾਈ ਜਿਨਾਂ ਦਾ ਸਵਾਗਤ ਪ੍ਰਿੰਸੀਪਲ ਸ੍ਰੀਮਤੀ ਸੁਸ਼ਮਾ ਰਾਣੀ ਅਧਿਆਪਕ ਅਤੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਇਸ ਸਮਾਗਮ ਵਿੱਚ ਪੰਚ ਪਰਿਵਰਤਨ ਦੇ ਸਬੰਧ ਵਿੱਚ ਚਰਚਾ ਕੀਤੀ ਗਈ। ਜਿਸ ਵਿੱਚ ਸੰਯੁਕਤ ਪਰਿਵਾਰ ਦੀ ਮਹੱਤਤਾ, ਵਾਤਾਵਰਨ ਸੁਰੱਖਿਆ, ਸਵਦੇਸ਼ੀ, ਭਾਈਚਾਰਾ ਅਤੇ ਨਾਗਰਿਕ ਕਰਤੱਵਾਂ ਬਾਰੇ ਚਰਚਾ ਕੀਤੀ ਗਈ।

ਇਸ ਤੋਂ ਇਲਾਵਾ ਬੱਚਿਆਂ ਤੇ ਸੋਸ਼ਲ ਮੀਡੀਆ ਵਿੱਚ ਵਧ ਰਹੇ ਰੁਝਾਨ ਬਾਰੇ ਵੀ ਚਰਚਾ ਕੀਤੀ ਗਈ। ਸਮਾਗਮ ਦੌਰਾਨ ਗੀਤਾ ਸ਼ਰਮਾ ਪਰਮਜੀਤ ਕੌਰ ਸ਼ੈਲੀ ਚੋਪੜਾ, ਰੇਨੂ ਸ਼ਰਮਾ, ਕਮਲਜੀਤ ਕੌਰ ਬਲਜਿੰਦਰ ਕੌਰ ਦੁਆਰਾ ਨਾਰੀ ਸ਼ਕਤੀ ਦੇ ਸਨਮਾਨ ਲਈ ਵੀ ਵਿਚਾਰ ਪੇਸ਼ ਕੀਤੇ ਗਏ। ਉੱਥੇ ਹੀ ਵਿਦਿਆਰਥੀ ਨਵਜੋਤ ਕੌਰ ਸੁਪ੍ਰੀਆ ਅਤੇ ਤਰਨਵੀਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

