ਆਸ਼ਾ ਵਰਕਰਜ/ ਫੈਸਲੀਟੇਟਰ ਨੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਗਾਇਆ ਧਰਨਾ

ਬਰਨਾਲਾ-16ਦਸੰਬਰ (ਰਾਕੇਸ਼ ਜੇਠੀ)- ਅੱਜ ਆਸ਼ਾ ਵਰਕਰਜ/ ਫੈਸਲੀਟੇਟਰ ਯੂਨੀਅਨ ਬਰਨਾਲਾ ਵੱਲੋਂ ਲਖਵੀਰ ਕੌਰ ਅਲਕੜਾ, ਜਸਵਿੰਦਰ ਕੌਰ ਕਾਲੇਕੇ, ਸਿਮਰਨਜੀਤ ਧਨੌਲਾ ਦੀ ਪ੍ਰਧਾਨਗੀ ਹੇਠ ਇਕੱਠੇ ਹੋ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਧਰਨਾ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਸ/ ਫੈਸਲੀਟੇਟਰਸ ਦੀਆਂ ਅਕਤੂਬਰ ਤੇ ਨਵੰਬਰ ਦੇ ਇਨਸੈਂਟਿਵ ਤੇ ਬੱਜਵਾਂ ਮਾਣ ਭੱਤਾ 2500 ਰੁਪਆ ਅਤੇ ਅਗਸਤ ਮਹੀਨੇ ਤੋਂ ਪੇਮੈਂਟ ਨਾ ਪਾਉਣ ਕਾਰਨ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਾ ਹੀ ਟੀਵੀ ਡਾਟ ਦਾ ਫੰਡ, ਨਾ ਹੀ ਪਲਸ ਪੋਲੀਓ ਦੇ ਬਣਦੇ ਇਨਸੈਂਟਿਵ ਪਾਏ ਜਾ ਰਹੇ ਹਨ। ਬਿਨਾਂ ਇਨਸੈਂਟਵਾਂ ਦੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਸਹੀ ਸਮੇਂ ਤੇ ਪੇਮੈਂਟਾਂ ਅਤੇ ਇਨਸੈਂਟਿਵ ਨਾ ਦੇਣ ਕਾਰਨ ਸਾਰੇ ਫੈਸਲਟੇਟਰ ਅਤੇ ਆਸ਼ਾ ਵਰਕਰਸ ਦੀ ਮਾਲੀ ਹਾਲਤ ਖਰਾਬ ਹੋ ਚੁੱਕੀ ਹੈ। ਜਿਸ ਕਾਰਨ ਅਸੀਂ ਧਰਨਾ ਲਗਾਉਣ ਲਈ ਮਜਬੂਰ ਹੋ ਗਏ ਹਾਂ। ਸਾਡੀ ਜਥੇਬੰਦੀ ਵੱਲੋਂ ਇਸ ਧਰਨੇ ਰਾਹੀਂ ਐਨਐਚ ਐਚ ਅਤੇ ਸਿਹਤ ਮੰਤਰੀ ਨੂੰ ਅਪੀਲ ਹੈ ਕਿ ਸਾਡੇ ਬਣਦੇ ਇਨਸੈਂਟਿਵ ਦੋ ਦਿਨਾਂ ਵਿੱਚ ਸਾਡੇ ਖਾਤਿਆਂ ਵਿੱਚ ਪਾਏ ਜਾਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਵਾਂਗੇ। ਜਿਸ ਦੀ ਪੂਰੀ ਜਿੰਮੇਵਾਰੀ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਹਨਾਂ ਨਾਲ ਵੀਰਪਾਲ ਕੌਰ, ਗੁਰਮੀਤ ਕੌਰ, ਨਿੱਕੀ ਕੌਰ, ਪਰਮਜੀਤ ਕੌਰ, ਸੋਨੀ, ਹਰਜਿੰਦਰ ਕੌਰ, ਮਨਜੀਤ ਕੌਰ, ਲਖਵਿੰਦਰ ਕੌਰ ਅਤੇ ਹੋਰ ਆਸ਼ਾ ਵਰਕਰ ਤੇ ਫੈਸਲੀਟੇਟਰ ਹਾਜ਼ਰ ਸਨ
