ਸੰਘਣੀ ਧੁੰਦ ਕਾਰਨ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੇਅ ਤੇ ਬਡਬਰ ਕੋਲ ਚੰਡੀਗੜ੍ਹ ਜਾ ਰਹੀ ਬੱਸ ਨਾਲ ਟਰੱਕ ਟਕਰਾਇਆ ਜਾਨੀ ਨੁਕਸਾਨ ਤੋ ਬਚਾਅ

ਧਨੌਲਾ,15 ਦਸੰਬਰ (ਰਾਕੇਸ਼ ਜੇਠੀ)-ਸੰਘਣੀ ਧੁੰਦ ਕਾਰਨ ਅੱਜ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਬਡਬਰ ਨਜਦੀਕ ਪੰਜਾਬ ਰੋਡਵੇਜ ਦੀ ਬੱਸ ਨਾਲ ਟਰੱਕ ਦੇ ਟਕਰਾਉਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਤੜਕਸਾਰ ਬਰਨਾਲਾ ਡੀਪੂ ਦੀ ਬੱਸ ਨੰਬਰ ਪੀਬੀ 13ਬੀਪੀ 1329 ਜਿਸਨੂੰ ਡਰਾਇਵਰ ਗੁਰਸੇਵਕ ਸਿੰਘ ਵਾਸੀ ਅਸਪਾਲਕਲਾ ਜੋਕਿ ਬਰਨਾਲਾ ਤੋਂ ਚੰਡੀਗੜ੍ਹ ਜਾ ਰਿਹਾ ਸੀ ਜਦੋ ਬਡਬਰ ਨਜਦੀਕ ਪੁਹਚਿਆ ਤਾ ਕੱਟ ਕੋਲ ਯੂਪੀ ਨੰਬਰ ਦੇ ਟਰੱਕ ਯੂਪੀ 12ਡੀਟੀ 3373 ਬੱਸ ਨਾਲ ਟਕਰਾਅ ਗਿਆ ਘਟਨਾਕ੍ਰਮ ਤੋਂ ਬਾਅਦ ਟਰੱਕ ਡਰਾਈਵਰ ਮੋਕੇ ਤੋਂ ਫਰਾਰ ਹੋ ਗਿਆ ਜਦੋਕਿ ਬੱਸ ਵਿਚ ਸਵਾਰ ਸਵਾਰੀਆ ਦੇ ਮਾਮੂਲੀ ਖਰੋਚਾ ਆਈਆ ਲੇਕਿਨ ਜਾਨੀ ਨੁਕਸਾਨ ਤੋ ਬਚਾਅ ਰਿਹਾ। ਬੱਸ ਡਰਾਈਵਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਆਪਣੇ ਟਾਇਮ ਅਨੁਸਾਰ ਜਾ ਰਿਹਾ ਸੀ ਪ੍ਰੰਤੂ ਟਰੱਕ ਚਾਲਕ ਦੀ ਗਲਤੀ ਨਾਲ ਇਹ ਹਾਦਸਾ ਵਾਪਰ ਗਿਆ। ਇਸ ਮੋਕੇ ਤੇ ਐਸ,ਐਸ,ਐਫ ਟੀਮ ਦੇ ਥਾਣੇਦਾਰ ਜੋਧ ਸਿੰਘ ਤੇ ਕਾਂਸਟੇਬਲ ਅਜੀਤ ਸਿੰਘ ਪਹੁੰਚੇ ਜਿੰਨਾ ਨੇ ਗੱਡੀਆ ਪਾਸੇ ਕਰਵਾਕੇ ਟ੍ਰੈਫਿਕ ਸ਼ੁਰੂ ਕਰਵਾਈ ਗਈ।
