ਹੰਡਿਆਇਆ ਦੇ ਪੌਸ਼ ਇਲਾਕੇ ਵਿੱਚ ਹੋਈ ਦਿਨ ਦਿਹਾੜੇ ਚੋਰੀ, ਤਕਰੀਬਨ 6 ਲੱਖ ਦਾ ਨੁਕਸਾਨ

Primekhabarpunjab RAkesh Bawa

ਹੰਡਿਆਇਆ-15ਦਸੰਬਰ (ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਮੇਨ ਬਾਜ਼ਾਰ ਨਜ਼ਦੀਕ ਪੋਸ਼ ਇਲਾਕੇ ਵਿੱਚ ਦਿਨ ਦਿਹਾੜੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਕੇਸ਼ ਕੁਮਾਰ ਉਰਫ ਵਿੱਕੀ ਬਾਵਾ ਨੇ ਦੱਸਿਆ ਕਿ ਇਹ ਚੋਰੀ ਦੀ ਘਟਨਾ ਕੱਲ 14 ਦਸੰਬਰ ਨੂੰ ਦੁਪਹਿਰ ਡੇਢ ਵਜੇ ਤੋਂ 3.30 ਵਜੇ ਵਿਚਕਾਰ ਵਾਪਰੀ ਹੈ। ਉਹਨਾਂ ਦੱਸਿਆ ਕਿ ਉਸ ਸਮੇਂ ਉਹ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਅਤੇ ਉਨਾਂ ਦੀ ਪਤਨੀ ਗਵਾਂਢ ਵਿੱਚ ਆਪਣੀ ਜੇਠਾਣੀ ਦੇ ਘਰ ਬੈਠੇ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਵਿੱਚੋਂ ਚਾਰ ਤੋਲੇ ਸੋਨਾ ਦੋ ਤੋਲੇ ਚਾਂਦੀ ਅਤੇ ਤਕਰੀਬਨ 50 ਹਜਾਰ ਰੁਪਏ ਨਕਦੀ ਦੀ ਚੋਰੀ ਕਰ ਲਈ ਗਈ ਹੈ, ਜੋ ਕਿ ਤਕਰੀਬਨ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਰਾਕੇਸ਼ ਬਾਵਾ ਆਮ ਆਦਮੀ ਪਾਰਟੀ ਦੇ ਹੰਡਿਆਇਆ ਓਬੀਸੀ ਵਿੰਗ ਦੇ ਬਤੌਰ ਹਲਕਾ ਕੋਆਡੀਨੇਟਰ ਨਿਯੁਕਤ ਹਨ। ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਬੰਦ ਗਲੀ ਹੈ ਅਤੇ ਇੱਥੇ ਸਿਰਫ ਗਿਣਤੀ ਦੇ ਹੀ ਘਰ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਬਿਨਾਂ ਕਿਸੇ ਡਰ ਭੈ ਦੇ ਸ਼ਰੇਆਮ ਦਿਨ ਦਿਹਾੜੇ ਬੰਦ ਗਲੀ ਵਿੱਚ ਚੋਰੀ ਕਰਕੇ ਚਲੇ ਗਏ। ਰਕੇਸ਼ ਬਾਵਾ ਨੇ ਅਗੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਇਸ ਚੋਰੀ ਸੰਬੰਧੀ ਪੁਲਿਸ ਸ਼ਿਕਾਇਤ ਕਰ ਦਿੱਤੀ ਹੈ ਅਤੇ ਪੁਲਿਸ ਨੇ ਚੋਰਾਂ ਨੂੰ ਪਕੜਨ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

You may have missed