ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ

IMG-20251207-WA0013.jpg

ਖੁੱਡੀ ਖੁਰਦ-07ਦਸੰਬਰ(ਰਾਕੇਸ਼ ਜੇਠੀ)-ਖੁੱਡੀ ਖੁਰਦ ਵਿਖੇ ਕਈ ਦਿਨਾਂ ਤੋਂ ਬੰਦ ਪਏ ਘਰ ਵਿੱਚ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਗੁਰਪ੍ਰੀਤ ਸਿੰਘ ਉਰਫ ਗੋਪਾ ਪੁੱਤਰ ਜੋਗਿੰਦਰ ਸਿੰਘ ਵਾਸੀ ਖੁੱਡੀ ਖੁਰਦ ਨੇ ਦੱਸਿਆ ਕਿ ਉਹ ਹੰਡਿਆਇਆ ਦੀ ਬੀਕਾ ਸੂਚਪੱਤੀ ਦੇ ਗੁਰਦੁਆਰਾ ਸਾਹਿਬ ਵਿੱਚ ਬਤੌਰ ਗ੍ਰੰਥੀ ਨਿਯੁਕਤ ਹਨ ਅਤੇ ਉੱਥੇ ਹੀ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਉਹਨਾਂ ਦੱਸਿਆ ਕਿ ਅੱਜ ਮਿਤੀ 7 ਦਸੰਬਰ ਨੂੰ ਜਦੋਂ ਉਹ ਆਪਣੇ ਪਿੰਡ ਖੁੱਡੀ ਖੁਰਦ ਵਿਖੇ ਘਰ ਗਏ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਬਿਖਰਿਆ ਪਿਆ ਹੈ। ਘਰ ਵਿੱਚੋਂ ਇੱਕ ਐਲਈਡੀ, ਚਾਂਦੀ ਦੇ ਗਹਿਣੇ ਤਕਰੀਬਨ 10 ਹਜ਼ਾਰ ਨਗਦੀ ਅਤੇ ਬਹੁਤ ਸਾਰੇ ਕੱਪੜੇ ਚੋਰੀ ਹੋ ਚੁੱਕੇ ਸਨ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਥਾਣਾ ਤਪਾ ਵਿਖੇ ਇਤਲਾਹ ਕਰ ਦਿੱਤੀ ਗਈ ਹੈ।

About The Author

You may have missed