ਬਰਨਾਲਾ ਬਸ ਸਟੈਂਡ ਵਾਰਦਾਤ ਦੇ ਦੋ ਮੁਲਜ਼ਮ ਕਾਬੂ

ਬਰਨਾਲਾ – 6ਦਸੰਬਰ (ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਬਰਨਾਲਾ ਬਸ ਸਟੈਂਡ ਵਾਰਦਾਤ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਮਿਤੀ 26-11-2025 ਨੂੰ ਨਵਾਂ ਬੱਸ ਸਟੈਂਡ ਰੋਡ ਬਰਨਾਲਾ ਵਿਖੇ ਮਨੀ ਟ੍ਰਾਂਸਫਰ ਤੇ ਡਿਸ਼ ਰਿਚਾਰਜ ਦੀ ਦੁਕਾਨ ਤੇ ਚਾਰ ਵਿਅਕਤੀਆਂ ਵੱਲੋਂ ਦੁਕਾਨਦਾਰ ਦੀ ਕੁੱਟਮਾਰ ਕਰਦੇ ਹੋਏ ਲੁੱਟ ਖੋਹ ਦੀ ਵਾਰਦਾਤ ਕੀਤੀ ਗਈ। ਦੋਸ਼ੀ, ਦੁਕਾਨਦਾਰ ਤੋਂ ਆਈਫੋਨ 15 ਪ੍ਰੋ ਮੈਕਸ ਖੋਹ ਕੇ ਲੈ ਗਏ ਸਨ। ਉਹਨਾਂ ਦੱਸਿਆ ਕਿ ਦੁਕਾਨਦਾਰ ਜਗਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਸ਼ਹੀਦਾਂ ਵਾਲਾ ਪੱਤੀ ਰੋਡ ਬਰਨਾਲਾ ਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਦਰਜ ਕਰ ਲਿਆ ਗਿਆ ਸੀ। ਪੁਲਿਸ ਵੱਲੋਂ ਟੀਮਾਂ ਬਣਾ ਕੇ ਤਫਤੀਸ਼ ਕੀਤੀ ਗਈ। ਜਿਸ ਵਿੱਚ ਦੋਸ਼ੀ ਮਨਦੀਪ ਸਿੰਘ ਬੱਬੂ ਪੁੱਤਰ ਧੰਨਾ ਸਿੰਘ, ਬਲਕਾਰ ਸਿੰਘ ਗੋਹੂ ਪੁੱਤਰ ਨਿੱਕਾ ਸਿੰਘ, ਜਗਸੀਰ ਸਿੰਘ ਜੱਗਾ ਪੁੱਤਰ ਲਛਮਣ ਸਿੰਘ ਵਾਸੀਆਂ ਮਹਿਤਾ ਅਤੇ ਹਰਮੀਤ ਸਿੰਘ ਧਾਕੜ ਪੁੱਤਰ ਸਰਵਣ ਸਿੰਘ ਬਾਸੀ ਬਾਜੀਗਰ ਬਸਤੀ ਤਪਾ ਮੰਡੀ ਅਤੇ ਰਿੰਕਾ ਨੂੰ ਟਰੇਸ ਕਰਕੇ ਮੁਕਦਮੇ ਵਿੱਚ ਨਾਮਜਦ ਕੀਤਾ ਗਿਆ। ਜਿਸ ਵਿੱਚ ਦੋਸ਼ੀ ਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨਾਂ ਕੋਲੋਂ ਚੋਰੀ ਕੀਤਾ ਮੋਬਾਇਲ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਮਨਦੀਪ ਸਿੰਘ ਦੇ ਉੱਪਰ ਪਹਿਲਾ ਤੋਂ ਹੀ ਅੱਠ ਮੁਕਦਮੇ ਦਰਜ ਹਨ।


