ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਸੁਰਜੀਤਪੁਰਾ ਵਿੱਚ ਮਹੀਨਾ ਵਾਰ ਫੋਟੋ ਫਰੇਮ ਬਣਾਉਣਾ ਈਵੈਂਟ ਕਰਵਾਇਆ

Primekhabar Sujitpura

ਬਰਨਾਲਾ, 8 ਦਸੰਬਰ (ਰਾਕੇਸ਼ ਜੇਠੀ )-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਸੁਰਜੀਤਪੁਰਾ ਵਿੱਚ ਸਿੱਖਿਆ ਵਿਭਾਗ ,ਪ੍ਰਥਮ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫਸਰ ਇੰਦੂ ਸਿਮਕ, ਐਲੀਮੈਂਟਰੀ ਬਲਾਕ ਸਿੱਖਿਆ ਅਫਸਰ ਬਲਵੀਰ ਸਿੰਘ, ਕੋਆਰਡੀਨੇਟਰ ਡੀ ਆਰ ਸੀ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਅਤੇ ਪ੍ਰਥਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਗਤਾਰ ਸਿੰਘ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਗੁਰਵਿੰਦਰ ਸਿੰਘ ਦੇ ਸਹਿਯੋਗ ਨਾਲ ਮਹੀਨਾਵਾਰ ਫੋਟੋ ਫਰੇਮ ਬਣਾਉਣ ਦਾ ਈਵੈਂਟ ਕਰਵਾਇਆ ਗਿਆ ।ਇਸ ਦਾ ਉਦੇਸ਼ ਬੱਚਿਆਂ ਦੀ ਸਿਰਜਨਾਤਮਕ ਸ਼ਕਤੀ ਦਾ ਵਿਕਾਸ ਕਰਨਾ ਅਤੇ ਉਨਾਂ ਨੂੰ ਆਪਣੇ ਪਰਿਵਾਰ ਨਾਲ ਜੁੜੀਆਂ ਭਾਵਨਾਵਾਂ ਨੂੰ ਕਲਾ ਰਾਹੀਂ ਪ੍ਰਗਟ ਕਰਨ ਦਾ ਮੌਕਾ ਦੇਣਾ ਹੈ। ਸਕੂਲ ਮੁਖੀ ਸੁਖਵਿੰਦਰ ਕੌਰ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਬੱਚਿਆਂ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਸ਼ਾਮਿਲ ਕਰਨ ਲਈ ਮਾਪਿਆਂ ਨਾਲ ਮਿਲ ਕੇ ਉਹਨਾਂ ਦੀ ਰਹਿਨੁਮਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਮੁਖੀ ਅਤੇ ਸਮੂਹ ਸਟਾਫ ਹਾਜ਼ਰ ਸਨ। ਇਸ ਈਵੈਂਟ ਵਿਚ ਸੀ. ਐਚ. ਟੀ. , ਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

About The Author

You may have missed