ਸ.ਸ.ਸ.ਸ. ਖੁੱਡੀ ਕਲਾਂ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

Primekhabarpunjab Khudikalan

ਬਰਨਾਲਾ-6 ਦਸੰਬਰ(ਰਾਕੇਸ਼ ਜੇਠੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦੇ ਸਾਇੰਸ ਸਟਰੀਮ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਮਿਤੀ 4 ਦਸੰਬਰ 2025 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲਗਾਇਆ ਗਿਆ ਇਸ ਵਿੱਚ ਸਕੂਲ ਮੁਖੀ ਮੈਡਮ ਅਵਿਨਾਸ਼ ਕੌਰ ਦੀ ਅਗਵਾਈ ਵਿੱਚ ਫਿਜਿਕਸ ਲੈਕਚਰਾਰ ਬਲਜਿੰਦਰ ਕੌਰ, ਕਮਿਸਟਰੀ ਲੈਕਚਰਾਰ ਮੱਖਣ ਸਿੰਘ ਅਤੇ ਹਿੰਦੀ ਮਾਸਟਰ ਸ੍ਰੀ ਪ੍ਰਦੀਪ ਕੁਮਾਰ ਜੀ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਖ ਵੱਖ ਵਿਭਾਗਾਂ ਦੀ ਐਕਸਪੋਜ਼ਰ ਵਿਜ਼ਟ ਕਰਵਾਈ ਗਈ। ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਥੀਏਟਰ ਵਿਭਾਗ ਵਿੱਚ ਪੰਜਾਬੀ ਫਿਲਮ ਅਦਾਕਾਰਾ ਅਰਵਿੰਦਰ ਕੌਰ ਦੇ ਰੂਬਰੂ ਕਰਵਾਇਆ ਗਿਆ। ਉਹਨਾਂ ਨੇ ਆਪਣੇ ਤਜਰਬੇ ਅਤੇ ਸੰਘਰਸ਼ ਭਰੀ ਯਾਤਰਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਵੱਖ ਵੱਖ ਧਰਮਾਂ ਦੇ ਅਧਿਐਨ ਬਾਰੇ ਵਿਭਾਗਾਂ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿੱਚ ਮੌਸਮ ਵਿਭਾਗ ਦੇ ਵਿਗਿਆਨੀਆਂ ਅਤੇ ਸਟਾਫ ਵੱਲੋਂ ਮੌਸਮ ਵਿਭਾਗ ਵਿੱਚ ਲੱਗੇ ਸਾਰੇ ਉਪ਼ਕਰਣਾ ਦੀ ਵਰਕਿੰਗ ਬਾਰੇ ਪ੍ਰਯੋਗ ਕਰਕੇ ਦਿਖਾਇਆ ਗਿਆ। ਉਸ ਤੋਂ ਬਾਅਦ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਦੇ ਅਤੇ ਕਮਿਊਨੀਕੇਸ਼ਨ ਵਿਭਾਗ ਦੇ ਮੁਖੀ ਡਾਕਟਰ ਕੁਲਵਿੰਦਰ ਸਿੰਘ ਮੱਲੀ ਵੱਲੋਂ ਬੱਚਿਆਂ ਨੂੰ ਨਿੱਘਾ ਜੀ ਆਇਆਂ ਆਖਿਆ ਗਿਆ। ਇਲੈਕਟਰੋਨਿਕ ਅਤੇ ਕਮਿਊਨੀਕੇਸ਼ਨ ਵਿਭਾਗ ਵੱਲੋਂ ਪ੍ਰੋਫੈਸਰ ਪ੍ਰੀਤੀ ਨੇ ਬੱਚਿਆਂ ਨੂੰ ਭਵਿੱਖੀ ਕੋਰਸਾਂ ਸਬੰਧੀ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਭਾਈ ਕਾਹਨ ਸਿੰਘ ਨਾਭਾ ਲਾਇਬਰੇਰੀ ਵਿੱਚ ਵਿਜ਼ਟ ਕਰਵਾਇਆ ਗਿਆ। ਇਸ ਐਕਸਪੋਜਰ ਵਿਜ਼ਿਟ ਤੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਵੱਖ ਵੱਖ ਵਿਭਾਗਾਂ ਬਾਰੇ ਬਹੁਤ ਹੀ ਵਡਮੁੱਲੀ ਅਤੇ ਲਾਭਕਾਰੀ ਜਾਣਕਾਰੀ ਮਿਲੀ।

About The Author

You may have missed