ਕੁੱਤੇ ਦੀ ਟੱਕਰ ਨਾਲ ਵਾਪਰਿਆ ਹਾਦਸਾ, ਇੱਕ ਜਖਮੀ

PrimekhabarPunjab Accident

ਕੋਟਦੁਨਾ-24ਨਵੰਬਰ (ਰਾਕੇਸ਼ ਜੇਠੀ)- ਸੜਕ ਤੇ ਕੁੱਤੇ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਦੇ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਰੂਟ ਨੰਬਰ 88307, ਜਿਲਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਐਮਡੀਟੀ ਰਾਹੀਂ ਸੂਚਨਾ ਮਿਲੀ ਕਿ ਕੋਟਦੁਨਾ ਦੇ ਨੇੜੇ ਅਨਾਜ ਮੰਡੀ ਕੋਲ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਆਪਣੀ ਟੀਮ ਨਾਲ ਐਕਸੀਡੈਂਟ ਵਾਲੇ ਜਗ੍ਹਾ ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜਖਮੀ ਕਪਤਾਨ ਸਿੰਘ ਨੂੰ ਮੁਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ।

ਉਹਨਾਂ ਦੱਸਿਆ ਕਿ ਕਪਤਾਨ ਸਿੰਘ ਵਾਸੀ ਜਲਾਲ, ਜਿਲਾ ਬਠਿੰਡਾ ਆਪਣਾ ਮੋਟਰਸਾਈਕਲ ਨੰਬਰੀ PB 03AH 3291 ਤੇ ਇਕੱਲਾ ਧਨੋਲੇ ਤੋਂ ਬੁਢਲਾਡਾ ਆਪਣੇ ਨਿੱਜੀ ਕੰਮ ਜਾ ਰਿਹਾ ਸੀ। ਕੋਟਦੁਨਾ ਦੀ ਅਨਾਜ ਮੰਡੀ ਪਾਸ ਰੋਡ ਤੇ ਇੱਕ ਅਵਾਰਾ ਕੁੱਤਾ ਅਚਾਨਕ ਮੋਟਰਸਾਈਕਲ ਦੇ ਸਾਹਮਣੇ ਆ ਗਿਆ, ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਕੁੱਤੇ ਨਾਲ ਟਕਰਾ ਕੇ ਸੜਕ ਤੇ ਬੁਰੀ ਤਰ੍ਹਾਂ ਮੋਟਰ ਸਾਈਕਲ ਸਮੇਤ ਗਿਰ ਗਿਆ। ਜਿਸ ਕਾਰਨ ਕਪਤਾਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ।

ਉਹਨਾਂ ਦੱਸਿਆ ਕਿ ਕਪਤਾਨ ਸਿੰਘ ਦੇ ਦੋਸਤ ਨੂੰ ਇਸ ਐਕਸੀਡੈਂਟ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਟੁੱਟੇ ਹੋਏ ਮੋਟਰਸਾਈਕਲ ਨੂੰ ਰੋਡ ਤੇ ਇੱਕ ਪਾਸੇ ਕਰਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੇ ਨਾਲ ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਜਸਨਦੀਪ ਕੌਰ ਤੇ ਲੇਡੀ ਸਿਪਾਹੀ ਦੀਪਕ ਰਾਣੀ ਵੀ ਹਾਜ਼ਰ ਸਨ।

About The Author

You may have missed