ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਦੀ ਯਾਦ ਵਿੱਚ ਸਕੂਲ ਵਿੱਚ ਕੀਤਾ ਸਮਾਗਮ

ਹੰਡਿਆਇਆ-24ਨਵੰਬਰ (ਰਾਕੇਸ਼ ਜੇਠੀ)- ਲਾਲਾ ਬਾਬੂ ਰਾਮ ਸਰਵ ਹਿਤਕਾਰੀ ਵਿੱਦਿਆ ਮੰਦਰ ਸਕੂਲ, ਹੰਡਿਆਇਆ ਵਿੱਚ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਗੁਰੂ ਸਾਹਿਬ ਦੀ ਜੀਵਨ ਕਥਾ, ਬਲੀਦਾਨ ਅਤੇ ਧਰਮ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਕਵਿਤਾਵਾਂ, ਸਪੀਚਾਂ ਅਤੇ ਸ਼ਬਦ ਗਾਇਨ ਕੀਤਾ ਗਿਆ।
ਸਮਾਗਮ ਤੋਂ ਬਾਅਦ ਬੱਚਿਆਂ ਨੂੰ ਸਕੂਲ ਵੱਲੋਂ ਨੇੜਲੇ ਗੁਰਦੁਆਰਾ ਸਾਹਿਬ ਲੈ ਜਾਇਆ ਗਿਆ, ਜਿਥੇ ਉਨ੍ਹਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ, ਅਰਦਾਸ ਸੁਣੀ ਅਤੇ ਲੰਗਰ ਦਾ ਪ੍ਰਸਾਦ ਵੀ ਪ੍ਰਾਪਤ ਕੀਤਾ। ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਓਛਾਵਰ ਕੀਤੇ, ਜੋ ਸੰਸਾਰ ਲਈ ਬੇਮਿਸਾਲ ਉਦਾਹਰਣ ਹੈ।
ਸਕੂਲ ਪ੍ਰਿੰਸੀਪਲ ਸ੍ਰੀ ਮਤੀ ਸੁਸ਼ਮਾ ਕੋਟੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿੱਚ ਨੈਤਿਕ ਮੁੱਲ, ਹਿੰਮਤ ਤੇ ਦਇਆ ਦਾ ਸੰਦੇਸ਼ ਪਹੁੰਚਾਉਂਦੇ ਹਨ। ਇਸ ਮੌਕੇ ਉਹਨਾਂ ਨਾਲ ਅਧਿਆਪਕ ਰੇਨੂੰ ਸ਼ਰਮਾ, ਪਰਮਜੀਤ ਕੌਰ ,ਦੀਪਿਕਾ,ਕਮਲਪ੍ਰੀਤ ਕੌਰ ਤੇ ਸ਼ੈਲੀ ਚੋਪੜਾ ਹਾਜ਼ਰ ਸਨ।



