ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ

Primepunjab Gaushala

ਹੰਡਿਆਇਆ-20ਨਵੰਬਰ(ਰਾਕੇਸ਼ ਜੇਠੀ)- ਅੱਜ ਕਸਬਾ ਹੰਡਿਆਇਆ ਦੇ ਮਾਤਾ ਦੁਆਰਕੀ ਦੇਵੀ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾ ਕੇ ਬਿਮਾਰ ਗਊਆਂ ਦਾ ਇਲਾਜ ਕੀਤਾ ਗਿਆ ਅਤੇ ਗਊਸ਼ਾਲਾ ਲਈ ਦਵਾਈਆਂ ਸੌਂਪੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਦੇ ਪ੍ਰਧਾਨ ਘਨਸ਼ਾਮ ਸਿੰਘਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੇਅਰਮੈਨ ਗਊ ਸੇਵਾ ਕਮਿਸ਼ਨ ਦੀ ਯੋਗ ਅਗਵਾਈ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਦੇ ਡਾਕਟਰ ਕਰਮਜੀਤ ਸਿੰਘ ਅਤੇ ਐਸਵੀਓ ਬਰਨਾਲਾ ਡਾਕਟਰ ਸਲੀਮ ਦੀ ਅਗਵਾਈ ਹੇਠ ਵੈਟਰਨਰੀ ਡਾਕਟਰਾਂ ਦੀ ਟੀਮ ਡਾਕਟਰ ਰਮਨਦੀਪ ਕੌਰ, ਡਾਕਟਰ ਹਰਮਨਦੀਪ ਕੌਰ, ਡਾਕਟਰ ਗਗਨਜੋਤ ਸਿੰਘ ਅਤੇ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਵੱਲੋਂ ਗਊਸ਼ਾਲਾ ਮਾਤਾ ਦੁਆਰਕੀ ਦੇਵੀ ਹੰਡਿਆਇਆ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਬਿਮਾਰ ਗਊਆਂ ਦਾ ਇਲਾਜ ਕੀਤਾ ਗਿਆ ਅਤੇ ਸਰਕਾਰ ਵੱਲੋਂ 25 ਹਜਾਰ ਰੁਪਏ ਦੀ ਦਵਾਈ ਖਰੀਦ ਕਰਕੇ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ। ਡਾਕਟਰ ਕਰਮਜੀਤ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਗਊਸ਼ਾਲਾ ਦੇ ਪ੍ਰਬੰਧਕ ਕਮੇਟੀ ਨਾਲ ਗਊਆਂ ਦੀ ਦੇਖਭਾਲ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਘਨਸ਼ਾਮ ਸਿੰਘਲਾ ਨਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਸ਼ੋਕ ਕੁਮਾਰ ਸ਼ਾਸਤਰੀ,  ਮਨਦੀਪ ਮੋਨਾ, ਅਖਿਲੇਸ਼ ਸ਼ਰਮਾ ਪਵਨ ਕੁਮਾਰ ਅਤੇ ਗਊਸ਼ਾਲਾ ਮਹਿਲਾ ਮੰਡਲ ਦੇ ਮੈਂਬਰ ਉਸਾ ਰਾਣੀ, ਵਰਸ਼ਾ ਰਾਣੀ, ਮਮਤਾ ਰਾਣੀ, ਊਸ਼ਾ ਰਾਣੀ, ਸ਼ੀਲਾ ਰਾਣੀ ਅਤੇ ਊਸ਼ਾ ਦੇਵੀ ਹਾਜ਼ਰ ਸਨ।

About The Author

You may have missed