ਤਿੰਨ ਰੋਜ਼ਾ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ

KhabarPunjab Hnd school

ਹੰਡਿਆਇਆ-01 ਨਵੰਬਰ(ਰਾਕੇਸ਼ ਜੇਠੀ)- ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰਪਾਲ ਸਿੰਘ ਦੀ ਰਹਿਨੁਮਾਈ, ਸਕੂਲ ਮੁਖੀ ਰਣਜੀਤ ਸਿੰਘ ਜੰਡੂ ਦੀ ਅਗਵਾਈ ਵਿੱਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਵਿਦਿਆਰਥੀਆਂ ਵਿੱਚ ਕਲਾ ਦੀ ਰੁਚੀ ਅਤੇ ਹੁਨਰ ਨੂੰ ਉਭਾਰਨ ਲਈ ਤਿੰਨ ਰੋਜ਼ਾ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਆਰਟ ਵਿਸ਼ੇਸ਼ਗ ਮੈਡਮ ਪਰਮਿੰਦਰ ਕੌਰ ਅਤੇ ਅੰਮ੍ਰਿਤ ਪਾਲ ਸਿੰਘ ਨੇ ਸਕੂਲ ਦੇ ਲਗਭਗ 70 ਵਿਦਿਆਰਥੀਆਂ ਨੂੰ ਕੈਲੀਗਰਾਫੀ ,ਪੇਪਰ ਕਟਿੰਗ ਅਤੇ ਫਰੀ ਹੈਂਡ ਡਰਾਇੰਗ ਦੇ ਵੱਖ ਵੱਖ ਪੱਖਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡਮ ਹਿਤਾਕਸ਼ੀ ਜੀ ਦੀ ਦੇਖਰੇਖ ਹੇਠ ਇਹ ਤਿੰਨ ਰੋਜ਼ਾ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋਈ ਅਤੇ ਇਸ ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੂੰ ਆਰਟ ਕਿੱਟ ਅਤੇ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ। ਵਰਕਸ਼ਾਪ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਈਆਂ ਕਲਾਕਿ੍ਤਾਂ ਨਾਲ ਵਰਕਸ਼ਾਪ ਰੂਮ ਦੀ ਪੂਰੀ ਸਜਾਵਟ ਕੀਤੀ । ਆਉਣ ਵਾਲੇ ਸਮੇਂ ਵਿੱਚ ਵੀ ਇਹ ਵਿਦਿਆਰਥੀ ਸਕੂਲ ਦੇ ਆਰਟ ਸਰਕਲ ਦੇ ਤਹਿਤ ਆਪਣੀ ਕਲਾ ਦਾ ਵਿਕਾਸ ਜਾਰੀ ਰੱਖਣਗੇ ।ਇਸ ਤਿੰਨ ਰੋਜ਼ਾ ਆਰਟ ਵਰਕਸ਼ਾਪ ਦੇ ਦੌਰਾਨ ਲੈਕਚਰਾਰ ਗੁਰਲਾਲ ਸਿੰਘ ,ਹਰਸਾ ਰਾਣੀ,ਮਨਿੰਦਰ ਕੌਰ,ਮਨਦੀਪ ਸ਼ਰਮਾ, ਪੂਨਮ ਸ਼ਰਮਾ, ਨੇਹਾ,ਕੋਮਲ ਗੋਇਲ, ਪ੍ਰਿਤਪਾਲ ਸਿੰਘ ,ਹਰਬੰਸ ਸਿੰਘ ਆਦਿ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ।

About The Author

You may have missed