ਬਿਸਤਰ ਭੰਡਾਰ ਦੀ ਦੁਕਾਨ ਨੂੰ ਲੱਗੀ ਅੱਗ

PrimKhabarPunjab Khudi

ਖੁੱਡੀ ਕਲਾਂ -01 ਨਵੰਬਰ(ਰਾਕੇਸ਼ ਜੇਠੀ)- ਅੱਜ ਸਵੇਰੇ ਖੁੱਡੀ ਕਲਾਂ ਵਿਖੇ ਦੁਕਾਨ ਨੂੰ ਅੱਗ ਲੱਗ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਣ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ। ਇਹ ਅੱਗ ਕਾਜਲ ਭੱਠੀ ਸਟੋਰ/ਬਿਸਤਰ ਭੰਡਾਰ ਤੇ ਸਟਾਲਾਂ ਵਾਲੇ ਕਰੋਕਰੀ ਦੀ ਦੁਕਾਨ ਨੂੰ ਲੱਗੀ ਸੀ। ਜਿਸ ਨਾਲ ਦੁਕਾਨ ਵਿੱਚ ਪਿਆ ਬਹੁਤ ਸਾਰਾ ਸਮਾਨ ਜਲ ਕੇ ਖਾਕ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਬਲੌਰ ਸਿੰਘ ਪੁੱਤਰ ਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਦੁਕਾਨ ਦੇ ਆਸ ਪਾਸ ਦੇ ਬੱਚਿਆਂ ਨੇ ਉਹਨਾਂ ਦੀ ਦੁਕਾਨ ਵਿੱਚੋਂ ਅਚਾਨਕ ਧੂਏ ਨੂੰ ਨਿਕਲਦੇ ਹੋਏ ਦੇਖਿਆ ਤਾਂ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਪਾਣੀ ਵਾਲੀ ਟੈਂਕੀ ਅਤੇ ਬਰਨਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ  ਦੋ ਘੰਟਿਆਂ ਵਿੱਚ ਅੱਗ ਤੇ ਕਾਬੂ ਪਾਇਆ। ਇਸ ਅੱਗ ਨਾਲ ਦੁਕਾਨ ਅੰਦਰ ਖੜਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਕੋਈ ਪੁਸ਼ਟੀ ਨਹੀਂ ਹੋਈ। ਉੱਥੇ ਮੌਜੂਦ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਦੁਕਾਨਦਾਰ ਦੀ ਵਿੱਤੀ ਮਦਦ ਕਰਨ ਦੀ ਅਪੀਲ ਕੀਤੀ।

About The Author

You may have missed