ਸੰਤ ਰਾਮ ਉਦਾਸੀ ਦੀ ਯਾਦ ਵਿੱਚ ਕਵਿਤਾ ਉਚਾਰਨ ਪ੍ਰੋਗਰਾਮ ਦਾ ਕੀਤਾ ਆਯੋਜਨ

ਚੀਮਾ ਜੋਧਪੁਰ, 1 ਨਵੰਬਰ (ਰਾਕੇਸ਼ ਜੇਠੀ)- ਪੰਜਾਬ ਦਿਵਸ ਦੇ ਮੌਕੇ ‘ਤੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਅੱਜ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਬੈਗਲੈੱਸ ਗਤੀਵਿਧੀਆਂ ਦੇ ਤਹਿਤ ਕਵਿਤਾ ਉਚਾਰਨ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਅਨੀਲ ਕੁਮਾਰ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿੱਚ ਲਿਖਾਰੀ ਬੂਟਾ ਸਿੰਘ ਚੌਹਾਨ ,ਸਾਬਕਾ ਪ੍ਰਿੰਸੀਪਲ ਤੇ ਸੰਤ ਰਾਮ ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਅਤੇ ਰਘੁਵੀਰ ਸਿੰਘ ਗਿੱਲ ਸਾਬਕਾ ਲੈਕਚਰਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਅਨਿਲ ਕੁਮਾਰ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ

ਇਕਬਾਲ ਕੌਰ ਉਦਾਸੀ ਨੇ ਆਪਣੇ ਪਿਤਾ ਜੀ ਦੇ ਜੀਵਨ ਤੇ ਰਚਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਤੀਜਾ ਸੰਤ ਰਾਮ ਉਦਾਸੀ ਯਾਦਗਾਰੀ ਮੁਕਾਬਲਾ ਹੈ ਅਤੇ ਚੌਥਾ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ ਵਿਖੇ ਕਰਵਾਇਆ ਜਾਵੇਗਾ।
ਇਸ ਮੌਕੇ ਗੀਤ ਗਾਇਨ, ਸੁੰਦਰ ਲਿਖਾਈ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਹਰਨੂਰ ਕੌਰ 8ਵੀਂ ‘A’– ਪਹਿਲਾ ਸਥਾਨ
ਸੁਖਵੀਰ ਕੌਰ 9ਵੀਂ C – ਦੂਜਾ ਸਥਾਨ
ਪ੍ਰਿਯੰਕਾ ਚੋਪਰਾ ਤੇ ਖੁਸ਼ਪ੍ਰੀਤ ਕੌਰ – ਤੀਜਾ ਸਥਾਨ
ਮੁਕਾਬਲਿਆਂ ਦਾ ਮੁਲਾਂਕਣ ਬਲਵੀਰ ਸਿੰਘ, ਪਾਇਲ ਗਰਗ ਅਤੇ ਮਨਜੀਤ ਕੌਰ ਵਲੋਂ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ, ਨਕਦ ਇਨਾਮ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦੇ ਹੋਏ ਰਘੁਵੀਰ ਸਿੰਘ ਕੱਟੂ ਨੇ ਵਿਦਿਆਰਥੀਆਂ ਨੂੰ ਸਾਹਿਤਕ ਤੇ ਸਿੱਖਿਆ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸੰਤ ਰਾਮ ਉਦਾਸੀ ਜੀ ਦੇ ਸਾਹਿਤਕ ਯੋਗਦਾਨ ਤੇ ਵਿਚਾਰਧਾਰਾ ਨਾਲ ਜਾਣੂ ਕਰਵਾਉਣਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨਦੀਪ ਕੌਰ ਪੂਨਮ ਸ਼ਰਮਾ ਜਸਮੇਲ ਸਿੰਘ ਗੁਰਮੀਤ ਕੌਰ ਪਰਮਜੀਤ ਕੌਰ ਨਵਦੀਪ ਸ਼ਰਮਾ ਰਾਸ਼ੀ, ਅਮਨਦੀਪ ਕੌਰ ਉਪਾਸਨਾ ਸੁਖਦੀਪ ਕੌਰ ਰਿਸ਼ੂ ਲਲਿਤਾ ਮਨਪ੍ਰੀਤ ਕੌਰ ਰੀਨੁ ਗਰਗ,ਹਰਪ੍ਰੀਤ ਸਿੰਘ ਡਾ ਜਤਿੰਦਰ ਜੋਸ਼ੀ ਕੁਲਦੀਪ ਕੌਰ ਹਾਜਰ ਸਨ
