ਐਨਐਸਐਸ ਕੈਂਪ ਵਿੱਚ ਮੈਨੇਜਮੈਂਟ ਦੇ ਫਾਈਨਾਂਸ ਸੈਕਟਰੀ ਅਤੇ ਵਾਇਸ ਪ੍ਰਧਾਨ ਨੇ ਕੀਤੀ ਸ਼ਿਰਕਤ

ਬਰਨਾਲਾ -5ਅਕਤੂਬਰ(ਰਾਕੇਸ਼ ਜੇਠੀ)- ਅੱਜ ਸ੍ਰੀ ਐਲਬੀਐਸ ਆਰੀਆ ਮਹਿਲਾ ਕਾਲਜ ਵਿੱਚ ਚੱਲ ਰਹੇ ਐਨਐਸਐਸ ਕੈਂਪ ਵਿੱਚ ਕਾਲਜ ਮੈਨੇਜਮੈਂਟ ਦੇ ਫਾਈਨਾਂਸ ਸੈਕਟਰੀ ਅਤੇ ਵਾਇਸ ਪ੍ਰਧਾਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਵਾਈਸ ਪ੍ਰਧਾਨ ਰਾਮ ਕੁਮਾਰ ਸੋਬਤੀ ਨੇ ਕਿਹਾ ਕਿ ਐਨਐਸਐਸ ਵਿਅਕਤੀ ਦੇ ਜੀਵਨ ਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ। ਇਸ ਦੇ ਨਾਲ ਵਿਦਿਆਰਥੀ ਦੀ ਸ਼ਖਸ਼ੀਅਤ ਉਸਾਰੀ ਹੁੰਦੀ ਹੈ। ਉਹਨਾਂ ਨੇ ਐਨਐਸਐਸ ਕੈਂਪ ਦੇ ਲਈ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਜੀ ਅਤੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਅਰਚਨਾ, ਮੈਡਮ ਆਰਤੀ ਅਗਰਵਾਲ, ਮੈਡਮ ਨੀਰੂ ਜੇਠੀ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਫਾਇਨਾਂਸ ਸੈਕਟਰੀ ਡਾਕਟਰ ਪ੍ਰਦੀਪ ਗੋਇਲ ਜੀ ਨੇ ਅੱਜ ਵਿਦਵਤਾ ਭਰਪੂਰ ਲੈਕਚਰ ਦਿੱਤਾ। ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਦੇ ਵਿੱਚ “ਐਮਡੀਐਚ” ਸ਼ਬਦ ਨੂੰ ਅਪਣਾਉਣਾ ਚਾਹੀਦਾ ਹੈ ਮਿਸ਼ਨ ਡਿਵੋਸ਼ਨ ਡੈਡੀਕੇਸ਼ਨ ਹਾਰਡ ਵਰਕ। ਜੇਕਰ ਕੋਈ ਵਿਅਕਤੀ ਇਹਨਾਂ ਤਿੰਨ ਸ਼ਬਦਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ ਤਾਂ ਉਸਨੂੰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਉਹਨਾਂ ਨੇ ਆਪਣੇ ਕਈ ਨਿੱਜੀ ਤਜਰਬੇ ਸਾਂਝੇ ਕੀਤੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੀ ਵਿੱਤ ਪ੍ਰਬੰਧਕ ਹਨ। ਉਹਨਾਂ ਨੇ ਕਿਹਾ ਕਿ ਜੇਕਰ ਵਿਅਕਤੀ ਦੇ ਵਿੱਚ ਜਨੂਨ ਅਤੇ ਜਜ਼ਬਾ ਹੋਵੇ ਤਾਂ ਕੋਈ ਵੀ ਕਠਿਨਾਈ ਉਸ ਨੂੰ ਰੋਕ ਨਹੀਂ ਸਕਦੀ। ਉਹਨਾਂ ਨੇ ਐਨਐਸਐਸ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਪ੍ਰਭਾਸ਼ਿਤ ਕੀਤਾ ਕਿ ਐਨਐਸਐਸ ਦਾ ਮਤਲਬ ਨੇਸ਼ਨ ਸੇਵਿੰਗ ਸਕੀਮ ਹੈ ਕਿਉਂਕਿ ਵਿਦਿਆਰਥੀ ਇਸਦੇ ਵਿੱਚ ਬਹੁਤ ਕੁਝ ਸਿੱਖਦੇ ਹਨ, ਜਿਵੇਂ ਕਿ ਵਾਤਾਵਰਨ, ਪ੍ਰਦੂਸ਼ਣ, ਨਸ਼ਾ ਮੁਕਤੀ, ਮਿਲ ਕੇ ਕੰਮ ਕਰਨਾ, ਟੀਮ ਵਰਕ, ਡਿਊਟੀ ਡੈਡੀਕੇਸ਼ਨ ਦੇ ਨਾਲ ਨਾਲ ਉਹਨਾਂ ਦਾ ਕੋਨਫੀਡੈਂਸ ਵੀ ਵਧਦਾ ਹੈ ਅਤੇ ਹਰ ਵਿਦਿਆਰਥੀ ਨੂੰ ਐਨਐਸਐਸ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਾਲਜ ਪ੍ਰਬੰਧਕ ਕਮੇਟੀ ਤੇ ਸਟਾਫ ਵਿਦਿਆਰਥਣਾਂ ਦੇ ਸਰਵ ਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਉਹ ਵਿਦਿਆਰਥਣਾਂ ਦੇ ਸਰਵ ਪੱਖੀ ਵਿਕਾਸ ਲਈ ਕੋਈ ਵੀ ਯਤਨ ਕਰ ਸਕਦੇ ਹਨ। ਡਾਕਟਰ ਪ੍ਰਦੀਪ ਗੋਇਲ ਜੀ ਨੇ ਵਿਦਿਆਰਥਣਾਂ ਅਤੇ ਕੈਂਪ ਦੇ ਲਈ 5100 ਅਤੇ ਵਾਈਸ ਪ੍ਰਧਾਨ ਸ੍ਰੀ ਰਾਮ ਕੁਮਾਰ ਸੋਬਤੀ ਜੀ ਨੇ 2100 ਰੁਪਏ ਵੀ ਦਿੱਤੇ ਤਾਂ ਕਿ ਵਿਦਿਆਰਥਣਾਂ ਨੂੰ ਰਹਿਣ ਦੇ ਵਿੱਚ, ਖਾਣ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਪ੍ਰੋਗਰਾਮ ਅਫਸਰ ਅਰਚਨਾ ਨੇ ਕਿਹਾ ਕਿ ਉਹਨਾਂ ਕੋਲ ਅਜਿਹੇ ਅਗਾਹ ਵਧੂ ਮੈਨੇਜਮੈਂਟ ਦੇ ਲਈ “ਧੰਨਵਾਦ” ਲਈ ਸ਼ਬਦ ਨਹੀਂ ਹਨ ਕਿ ਉਹ ਵਿਦਿਆਰਥਣਾ ਅਤੇ ਐਨਐਸਐਸ ਦੇ ਨਾਲ ਕਿੰਨਾ ਲਗਾ ਰੱਖਦੇ ਹਨ। ਬਾਅਦ ਦੁਪਹਿਰ ਡਾਕਟਰ ਅਮਿਤਾ ਅਸਿਸਟੈਂਟ ਪ੍ਰੋਫੈਸਰ ਇਨ ਬਾਟਨੀ ਨੇ ਕੈਂਸਰ ਅਤੇ ਪਰਸਨਲ ਹਾਈਜੀਨ ਉੱਤੇ ਵਿਦਵਤਾ ਭਰਪੂਰ ਲੈਕਚਰ ਦਿੱਤਾ। ਉਹਨਾਂ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਵੀ ਬਿਮਾਰੀ ਹੁੰਦੀ ਹੈ ਜਾਂ ਬਿਮਾਰੀ ਦੇ ਲੱਛਣ ਲੱਗਦੇ ਹਨ ਤਾਂ ਉਹਨਾਂ ਨੂੰ ਤੁਰੰਤ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਨੇ ਬਰੈਸਟ ਕੈਂਸਰ ਅਤੇ ਦੂਜੇ ਹੋਰ ਪ੍ਰਕਾਰ ਦੇ ਕੈਂਸਰਾਂ ਉੱਤੇ ਵੀ ਚਾਨਣ ਪਾਇਆ ਕਿ ਉਹਨਾਂ ਦੇ ਕੀ ਲੱਛਣ ਹੋ ਸਕਦੇ ਹਨ। ਉਹਨਾਂ ਨੇ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਉੱਤੇ ਵੀ ਜੋਰ ਦਿੱਤਾ ਕਿਉਕਿ ਸਵੱਛਤਾ ਹੀ ਸੇਵਾ ਹੈ ਅਤੇ ਜਿੱਥੇ ਸਵੱਛਤਾ ਹੈ ਉਥੇ ਹੀ ਕਿਹਾ ਜਾਂਦਾ ਹੈ ਕਿ ਰੱਬ ਦਾ ਵਾਸ ਹੁੰਦਾ ਹੈ। ਜੇਕਰ ਸਾਡਾ ਆਲਾ ਦੁਆਲਾ ਸਾਫ ਹੋਵੇਗਾ ਤਾਂ ਸਾਡਾ ਦੇਸ਼ ਵੀ ਪ੍ਰਗਤੀ ਕਰ ਸਕਦਾ ਹੈ। ਉਸ ਤੋਂ ਬਾਅਦ ਵਲੰਟੀਅਰ ਦੇ ਸਵੱਛਤਾ ਉੱਤੇ ਲੇਖ ਮੁਕਾਬਲੇ ਕਰਵਾਏ ਗਏ ਅਤੇ ਵਿਦਾਇਗੀ ਦਿਨ ਦੇ ਲਈ ਪ੍ਰੋਗਰਾਮ ਤਿਆਰ ਕਰਵਾਇਆ ਗਿਆ। ਸ਼ਾਮ ਨੂੰ ਕਲਚਰਲ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਇਸ ਕੈਂਪ ਦੇ ਵਿੱਚ ਪ੍ਰੋਗਰਾਮ ਅਫਸਰ ਮੈਡਮ ਅਰਚਨਾ,ਮੈਡਮ ਆਰਤੀ ਅਗਰਵਾਲ ਅਤੇ ਨੀਰੂ ਜੇਠੀ ਵੀ ਸ਼ਾਮਿਲ ਸਨ।

