ਬਰਨਾਲਾ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਸਫਲਤਾਪੂਰਵਕ ਸੰਪੰਨ

PrimekhabarPunjab Cheema

ਬਰਨਾਲਾ, 5 ਅਕਤੂਬਰ (ਰਾਕੇਸ਼ ਜੇਠੀ)— ਬਰਨਾਲਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਵੱਲੋਂ ਅੱਜ ਬਰਨਾਲਾ ਕਲੱਬ ਵਿੱਚ ਅੰਡਰ-11, ਅੰਡਰ-15 ਅਤੇ ਓਪਨ (1700 ਤੋਂ ਘੱਟ ਰੇਟਿੰਗ) ਸ਼੍ਰੇਣੀਆਂ ਵਿੱਚ ਬਰਨਾਲਾ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਅਤੇ ਆਲ ਇੰਡੀਆ ਚੈੱਸ ਫੈਡਰੇਸ਼ਨ ਨਾਲ ਮਾਨਤਾ ਪ੍ਰਾਪਤ ਹੈ।
ਇਸ ਮੌਕੇ ‘ਤੇ ਹਲਕਾ ਇੰਚਾਰਜ ਸ੍ਰੀ ਹਰਿੰਦਰ ਧਾਲੀਵਾਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸ੍ਰੀ ਅੰਕੁਸ਼ ਕਥੂਰੀਆ, ਪ੍ਰਧਾਨ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਸ਼ੋਭਤ ਕੀਤਾ।
ਇਸ ਮੌਕੇ ਹਰਿੰਦਰ ਧਾਲੀਵਾਲ ਨੇ ਬਰਨਾਲਾ ਸ਼ਤਰੰਜ ਐਸੋਸੀਏਸ਼ਨ ਦੇ ਇਸ ਪ੍ਰੋਗਰਾਮ ਦੀ ਤਾਰੀਫ਼ ਕਰਦੇ ਕਿਹਾ ਕਿ ਇਸ ਤਰ੍ਹਾਂ ਦੇ ਚੈਂਪੀਅਨਸ਼ਿਪ ਨਾਲ ਸ਼ਤਰੰਜ ਦੀ ਨਵੀਂ ਪਨੀਰੀ ਤਿਆਰ ਹੁੰਦੀ ਹੈ ਇਸ ਇਕ ਖੇਡ ਸਿਰਫ ਖੇਡਣਾ ਹੀ ਨਹੀਂ ਜ਼ਿੰਦਗੀ ਜੀਣ ਦਾ ਤਰੀਕਾ ਵੀ ਬੱਚਿਆ ਨੂੰ ਸਿਖਾਂਦੀ ਹੈ।


ਸਮੂਹ ਪ੍ਰੋਗਰਾਮ ਦੀ ਦੇਖਰੇਖ ਸ੍ਰੀ ਰਾਹੁਲ ਜਿੰਦਲ, ਸਕੱਤਰ ਸ਼ਤਰੰਜ ਐਸੋਸੀਏਸ਼ਨ ਬਰਨਾਲਾ ਵੱਲੋਂ ਕੀਤੀ ਗਈ। ਸ੍ਰੀ ਦਿਨੇਸ਼ ਗੇਰਾ (ਜਲੰਧਰ) ਨੇ ਇਸ ਟੂਰਨਾਮੈਂਟ ਵਿੱਚ ਚੀਫ਼ ਅਰਬਿਟਰ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਮੁਕਾਬਲਿਆਂ ਦੀ ਨਿਰਪੱਖ ਤੇ ਪੇਸ਼ੇਵਰ ਤਰੀਕੇ ਨਾਲ ਰੈਫਰੀਇੰਗ ਕੀਤੀ। ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ 125 ਤੋਂ ਵੱਧ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਖੇਡ ਕਾਬਲਿਯਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਟੂਰਨਾਮੈਂਟ ਦੀ ਸਫਲਤਾ ਵਿੱਚ ਟੀਚਰ ਕੀਰਤੀ, ਟੀਚਰ ਸਵੀਟੀ, ਗੋਪਾਲ ਗੋਯਲ, ਜਸਪਰਾਥਮ, ਰੋਹਨ ਗਰਗ ਅਤੇ ਜਤਿੰਦਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਸ ਲਈ ਉਨ੍ਹਾਂ ਦੀ ਸਾਰਿਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ।
ਇਸ ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਸ਼ਤਰੰਜ ਖੇਡ ਪ੍ਰਤੀ ਪ੍ਰੇਰਿਤ ਕਰਨਾ ਤੇ ਉਨ੍ਹਾਂ ਵਿੱਚ ਰਣਨੀਤਿਕ ਸੋਚ ਅਤੇ ਮਨੋਵਿਗਿਆਨਕ ਧੀਰਜ ਪੈਦਾ ਕਰਨਾ ਹੈ, ਤਾਂ ਜੋ ਬਰਨਾਲਾ ਜ਼ਿਲ੍ਹਾ ਰਾਜ ਪੱਧਰ ‘ਤੇ ਆਪਣੀ ਮਜ਼ਬੂਤ ਪਹਿਚਾਣ ਬਣਾਵੇ।

About The Author

You may have missed