ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਦਾ ਕੀਤਾ ਆਯੋਜਨ

ਚੀਮਾ ਜੋਧਪੁਰ, 6 ਅਕਤੂਬਰ(ਰਾਕੇਸ਼ ਜੇਠੀ)- ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਦਾ ਆਯੋਜਨ ਕੀਤਾ ਗਿਆ। ਇਹ ਪਰੀਖਿਆ ਅੱਜ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿਖੇ ਕਰਵਾਈ ਗਈ।
ਇਸ ਮੌਕੇ ਸੋਸਾਇਟੀ ਦੀ ਆਗੂ ਪਰਮਜੀਤ ਕੌਰ ਜੋਧਪੁਰ ਨੇ ਦੱਸਿਆ ਕਿ ਇਹ ਟੈਸਟ ਵਿਦਿਆਰਥੀਆਂ ਦੀ ਸੋਚ, ਤਰਕਸ਼ੀਲ ਸਮਝ ਤੇ ਚੇਤਨਾ ਦੇ ਵਿਕਾਸ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਇਹ ਪਰੀਖਿਆ ਸੱਤਵੀਂ ਵਾਰ ਆਯੋਜਿਤ ਕੀਤੀ ਗਈ ਹੈ, ਜਿਸ ਦਾ ਮਕਸਦ ਨੌਜਵਾਨਾਂ ਵਿਚ ਵਿਚਾਰਸ਼ੀਲਤਾ ਅਤੇ ਖੁਦ ਮੁਲਾਂਕਣ ਦੀ ਪ੍ਰੇਰਨਾ ਪੈਦਾ ਕਰਨਾ ਹੈ।
ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਟੈਸਟ ਵਿਚ ਸ਼ਮੂਲੀਅਤ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ “ਇਹ ਇਕ ਸ਼ਾਨਦਾਰ ਮੌਕਾ ਹੈ ਆਪਣੇ ਗਿਆਨ ਤੇ ਯੋਗਤਾਵਾਂ ਨੂੰ ਪਰਖਣ ਦਾ। ਇਸ ਰਾਹੀਂ ਵਿਦਿਆਰਥੀ ਆਪਣੀਆਂ ਕਮਜ਼ੋਰੀਆਂ ਨੂੰ ਜਾਣ ਸਕਦੇ ਹਨ ਤੇ ਹੋਰ ਵਧੀਆ ਜੀਵਨ ਲਈ ਤਿਆਰੀ ਕਰ ਸਕਦੇ ਹਨ।”
ਇਸ ਮੌਕੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਅਤੇ ਕੈਰੀਅਰ ਗਾਈਡ ਜਤਿੰਦਰ ਜੋਸ਼ੀ, ਵੋਕੇਸ਼ਨਲ ਟ੍ਰੇਨਿੰਗ ਇੰਚਾਰਜ ਹਰਪ੍ਰੀਤ ਸਿੰਘ, ਲੈਕਚਰਾਰ ਮਨਜੀਤ ਕੌਰ, ਅਮਨਦੀਪ ਕੌਰ, ਨਵਦੀਪ ਸ਼ਰਮਾ, ਬਲਵੀਰ ਸਿੰਘ, ਸੁਮਨ ਬਾਲਾ, ਰਿਸ਼ੂ, ਪੂਨਮ ਸ਼ਰਮਾ, ਜਸਵੀਰ ਕੌਰ, ਪਾਇਲ ਗਰਗ, ਮੀਨਾਕਸ਼ੀ ਗਰਗ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
