ਸਮ੍ਰਿੱਧੀ ਅਧਿਆਪਕ ਮੁਕਾਬਲਾ ਬਲਾਕ ਪੱਧਰ ‘ਤੇ ਆਯੋਜਿਤ

PrimekhabarPunjab Cheema

ਬਰਨਾਲਾ-15ਸਤੰਬਰ(ਰਾਕੇਸ਼ ਜੇਠੀ)-ਐਨ.ਸੀ.ਈ.ਆਰ.ਟੀ. ਦੇ ਹੁਕਮਾਂ ਅਧੀਨ ਬਲਾਕ ਪੱਧਰ ਦਾ ਸਮ੍ਰਿੱਧੀ ਅਧਿਆਪਕ ਮੁਕਾਬਲਾ ਸਰਕਾਰੀ ਹਾਈ ਸਕੂਲ ਵਾਜਿਦਕੇ ਖੁਰਦ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਬਲਾਕਾਂ ਦੇ ਕਈ ਸਕੂਲਾਂ ਤੋਂ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਸਮਾਗਮ ਦੀ ਸ਼ੋਭਾ ਵੱਖ-ਵੱਖ ਮਾਣਯੋਗ ਪ੍ਰਿੰਸੀਪਲਾਂ ਅਤੇ ਹੈੱਡਾਂ ਦੀ ਹਾਜ਼ਰੀ ਨਾਲ ਹੋਰ ਵਧ ਗਈ। ਪ੍ਰਿੰਸੀਪਲ ਸ੍ਰੀ ਸਰਬਜੀਤ ਸਿੰਘ, ਸ੍ਰੀ ਅਨਿਲ ਕੁਮਾਰ ਮੋਦੀ, ਸ੍ਰੀਮਤੀ ਵਸੁੰਧਰਾ ਕਪਿਲਾ, ਸ੍ਰੀ ਸੰਜੇ ਸਿੰਗਲਾ, ਹੈੱਡਮਿਸਟ੍ਰੈੱਸ ਸ੍ਰੀਮਤੀ ਸੁਰੇਸ਼ਤਾ ਸ਼ਰਮਾ ਹੈੱਡਮਾਸਟਰ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਜਸਵਿੰਦਰ ਸਿੰਘ, ਸ੍ਰੀ ਕਮਲਦੀਪ DRC ਅੱਪਰ ਪ੍ਰਾਇਮਰੀ ਨੇ ਮੁਕਾਬਲੇ ਵਿੱਚ ਹਾਜ਼ਰੀ ਭਰੀ। ਇਸ ਤੋਂ ਇਲਾਵਾ, ਜਿਲ੍ਹਾ ਨੋਡਲ ਅਫਸਰ ਸਮਰਿਧੀ ਸ੍ਰ. ਪਰਮਿੰਦਰ ਸਿੰਘ, ਟੀਮ ਮੈਂਬਰ ਨਵਦੀਪ ਕੁਮਾਰ, ਹਰਪ੍ਰੀਤ ਸਿੰਘ (ਵੋਕੇਸ਼ਨਲ ਟ੍ਰੇਨਰ, ਚੀਮਾ ਜੋਧਪੁਰ) ਵੀ ਸਮਾਗਮ ਵਿੱਚ ਸ਼ਾਮਲ ਰਹੇ।
ਮੁਕਾਬਲੇ ਵਿੱਚ ਵੱਖ-ਵੱਖ ਬਲਾਕਾਂ ਤੋਂ ਚੁਣੇ ਗਏ ਜੇਤੂ ਅਧਿਆਪਕਾਂ ਦੀ ਘੋਸ਼ਣਾ ਕੀਤੀ ਗਈ।
ਬਲਾਕ ਸ਼ਹਿਣਾ ਤੋਂ ਡਾ. ਜਤਿੰਦਰ ਜੋਸ਼ੀ (ਕੰਪਿਊਟਰ ਫੈਕਲਟੀ), PM SHRI GSSS ਚੀਮਾ ਜੋਧਪੁਰ ਨੇ ਪਹਿਲਾ ਸਥਾਨ ਹਾਸਲ ਕਰਕੇ ਬਲਾਕ ਦਾ ਮਾਣ ਵਧਾਇਆ। ਬਲਾਕ ਬਰਨਾਲਾ ਵਿੱਚ ਜਨਾਬ ਮੁਹੰਮਦ ਰਫੀਕ (ਪੀ.ਜੀ.ਟੀ. ਹਿਸਟਰੀ), YS Public School ਹੰਡਿਆਇਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸ੍ਰੀਮਤੀ ਪ੍ਰਿਯੰਕਾ ਸਿੰਗਲਾ, ਸੀਨੀਅਰ ਸੈਕੰਡਰੀ ਸਕੂਲ ਧਨੋਲਾ ਮੁੰਡੇ ਨੇ ਦੂਜਾ ਸਥਾਨ ਹਾਸਲ ਕੀਤਾ। ਬਲਾਕ ਮਹਿਲ ਕਲਾਂ ਵਿੱਚ ਸ੍ਰੀ ਬਲਜਿੰਦਰ ਸਿੰਘ ਅਤੇ ਮਨੋਜ ਕੁਮਾਰ ਦੀ ਸੇਕਰਡ ਹਾਰਟ ਕੌਨਵੈਂਟ ਰਾਏਕੋਟ ਰੋਡ ਬਰਨਾਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਸ੍ਰੀਮਤੀ ਮਮਤਾ ਰਾਣੀ (ਅੰਗਰੇਜ਼ੀ ਮਿਸਟ੍ਰੈੱਸ), ਲੋਕ ਕਵੀ ਸੰਤ ਰਾਮ ਉਦਾਸੀ ਸਕੂਲ ਰਾਏਸਰ ਪੰਜਾਬ ਨੂੰ ਮਿਲਿਆ, ਜਦਕਿ ਤੀਜਾ ਸਥਾਨ ਬੇਅੰਤ ਕੌਰ (ਹਿੰਦੀ ਮਿਸਟ੍ਰੈੱਸ), ਲੋਕ ਕਵੀ ਸੰਤ ਰਾਮ ਉਦਾਸੀ ਸਕੂਲ ਰਾਏਸਰ ਪੰਜਾਬ ਨੇ ਹਾਸਲ ਕੀਤਾ।


ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਨੀਤਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਸਮਾਰੋਹ ਦੀ ਅਗਵਾਈ ਕੀਤੀ। ਉਨ੍ਹਾਂ ਨੇ ਸਾਰੇ ਜੇਤੂ ਅਧਿਆਪਕਾਂ ਨੂੰ ਇਨਾਮ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਮੁਕਾਬਲੇ ਅਧਿਆਪਕਾਂ ਦੀ ਰਚਨਾਤਮਕ ਯੋਗਤਾ ਨੂੰ ਉਭਾਰਦੇ ਹਨ ਅਤੇ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੇ ਹਨ।

About The Author

You may have missed