ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਕਰਵਾਇਆ ਕਵਿਤਾ ਗਾਇਨ ਮੁਕਾਬਲਾ

ਚੀਮਾ ਜੋਧਪੁਰ-15ਸਤੰਬਰ(ਰਾਕੇਸ਼ ਜੇਠੀ)- ਪੀ.ਐਮ. ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਿੰਸੀਪਲ ਅਨੀਲ ਕੁਮਾਰ ਮੋਦੀ ਦੀ ਦੇਖ-ਰੇਖ ਹੇਠ ਹੋਇਆ ਜਦਕਿ ਲੈਕਚਰਾਰ ਰਮਨਦੀਪ ਕੌਰ ਦੀ ਕੋਆਰਡੀਨੇਸ਼ਨ ਨਾਲ ਇਹ ਪ੍ਰੋਗਰਾਮ ਸੰਪੰਨ ਹੋਇਆ। ਬਲਾਕ ਨੋਡਲ ਅਫਸਰ ਸ਼੍ਰੇਸ਼ਠਾ ਸ਼ਰਮਾ ਨੇ ਸਮਾਗਮ ਦੀ ਅਗਵਾਈ ਕੀਤੀ।
ਸੈਕੰਡਰੀ ਵਰਗ ਵਿੱਚ ਸਰਕਾਰੀ ਹਾਈ ਸਕੂਲ ਦਰਾਜ ਦੀ ਗੁਣਨੀਤ ਸ਼ਰਮਾ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਵਧਾਤੇ ਦੀ ਨਵਦੀਪ ਕੌਰ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖੁਰਦ ਦੀ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਿਡਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਨੈਣੇਵਾਲ ਦੇ ਦੇਵਜੋਤ ਸਿੰਘ ਪਹਿਲਾਂ ਸਥਾਨ ‘ਤੇ ਰਿਹਾ, ਸਰਕਾਰੀ ਹਾਈ ਸਕੂਲ ਵਧਾਤੇ ਦੀ ਮਨਵੀਰ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਦਰਾਜ ਦੀ ਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰਾਇਮਰੀ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਦੌੜ ਮੁੰਡੇ ਦੇ ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਦੀ ਮਨਵੀਰ ਕੌਰ ਨੇ ਦੂਜਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਣਾ ਕੁੜੀਆਂ ਦੀ ਹਰਸ਼ਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਬੀ.ਐਨ.ਓ. ਮੈਡਮ ਸੁਰੇਸ਼ਟਾ ਰਾਣੀ, ਬੀ.ਪੀ.ਈ.ਓ. ਹਰਿੰਦਰ ਸਿੰਘ ਬਰਾੜ, ਸਕੂਲ ਇੰਚਾਰਜ ਮੈਡਮ ਰਮਨਦੀਪ ਕੌਰ, ਜੱਜਮੈਂਟ ਲਈ ਡਾ. ਪ੍ਰਗਟ ਸਿੰਘ ਟਿਵਾਣਾ, ਲੈਕਚਰਾਰ ਲਖਵੀਰ ਸਿੰਘ, ਬਲਜਿੰਦਰ ਸਿੰਘ ਅਤੇ ਸਟੇਜ ਸੰਚਾਲਨ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਬਲਬੀਰ ਸਿੰਘ, ਰਤਨਦੀਪ ਸਿੰਘ, ਹਰਜੀਤ ਕੌਰ, ਸ਼ਿਵਾਨੀ ਰਾਣੀ, ਮੌਨਿਕਾ ਰਾਣੀ, ਸੁਖਦੀਪ ਕੌਰ, ਜਸਵਿੰਦਰ ਕੌਰ, ਕੁਲਦੀਪ ਰਾਣੀ, ਜਸਵੀਰ ਸਿੰਘ, ਜਤਿੰਦਰ ਜੋਸ਼ੀ, ਲਲਿਤਾ, ਜਸਵੀਰ ਕੌਰ, ਰਿਸ਼ੂ, ਸੁਮਨ ਬਾਲਾ, ਮੀਨਾਕਸ਼ੀ ਗਰਗ, ਪਾਇਲ ਗਰਗ ਆਦਿ ਅਧਿਆਪਕਾ ਤੇ ਅਧਿਆਪਕ ਵੀ ਹਾਜ਼ਰ ਸਨ।
ਇਹ ਸਮਾਗਮ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਪਿਆਰ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।
