ਕਿੱਥੇ ਗਏ 12000 ਕਰੋੜ ਰੁਪਏ, ਪੁੱਛਦਾ ਹੈ ਪੰਜਾਬ : ਅਖਿਲੇਸ਼ ਸ਼ਰਮਾ

PrimeKhabarPunjab Relief Fund

ਹੰਡਿਆਇਆ-15ਸਤੰਬਰ(ਰਾਕੇਸ਼ ਜੇਠੀ)- ਅੱਜ ਭਾਰਤ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ “ਰਾਜ ਆਫ਼ਤ ਪ੍ਰਬੰਧਨ ਫੰਡ” ਦੇ 12000 ਕਰੋੜ ਰੁਪਏ ਨੂੰ ਗਬਨ ਕਰਨ ਦਾ ਆਰੋਪ ਲਗਾਉਂਦੇਆ ਵੱਖ ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤਾ ਗਿਆ। ਉਸੇ ਲੜੀ ਤਹਿਤ ਜਿਲਾ ਬਰਨਾਲਾ ਦੇ ਮੰਡਲ ਹੰਡਿਆਇਆ ਵਿਖੇ ਬੀਜੇਪੀ ਮੰਡਲ ਪ੍ਰਧਾਨ ਅਖਿਲੇਸ਼ ਸ਼ਰਮਾ ਜੋਨੀ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ 12000 ਕਰੋੜ ਰੁਪਏ ਨੂੰ ਗਬਨ ਕਰਨ ਦੇ ਵਿਰੋਧ ਵਿੱਚ ਹੰਡਿਆਇਆ ਦੇ ਟੈਂਪੂ ਸਟੈਂਡ ਤੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ “ਰਾਜ ਆਫ਼ਤ ਪ੍ਰਬੰਧਨ ਫੰਡ” ਦੇ ਤੌਰ ਤੇ 12000 ਕਰੋੜ ਰੁਪਏ ਜਾਰੀ ਕੀਤੇ ਹੋਏ ਸਨ, ਜਿਨਾਂ ਨੂੰ ਪੰਜਾਬ ਸਰਕਾਰ ਨੇ ਹੜਾ ਦੌਰਾਨ ਲੋਕਾਂ ਦੀ ਸਹਾਇਤਾ ਲਈ ਵਰਤਣਾ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਇਹ ਸਾਰਾ ਫੰਡ “ਆਪਦਾ” ਆਉਣ ਤੋਂ ਪਹਿਲਾਂ ਹੀ ਕਿਤੇ ਖੁਰਦ ਬੁਰਦ ਕਰ ਦਿੱਤਾ। ਇਸ ਲਈ ਪੰਜਾਬ ਦਾ ਹਰ ਇੱਕ ਵਿਅਕਤੀ ਉਹਨਾਂ ਪੈਸਿਆਂ ਦਾ ਹਿਸਾਬ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ  ਹੜ ਪੀੜਤਾਂ ਲਈ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੀੜਿਤ ਲੋਕਾਂ ਦੀ ਸਹਾਇਤਾ ਕਰਦੀ ਰਹੇਗੀ।

ਪਰੰਤੂ ਪੰਜਾਬ ਸਰਕਾਰ ਦੁਆਰਾ ਇਸ ਫੰਡ ਦੀ ਕੀਤੀ ਗਈ ਦੁਰਵਰਤੋ ਦਾ ਜਵਾਬ ਪੰਜਾਬ ਦੀ ਜਨਤਾ ਨੂੰ ਦੇਣਾ ਪਵੇਗਾ। ਉਹਨਾਂ ਕਿਹਾ ਕਿ ਇਹ ਪੰਜਾਬ ਦੀ ਸਭ ਤੋਂ ਵੱਧ ਕਰਪਟ ਸਰਕਾਰ ਹੈ ਜਿਨਾਂ ਨੇ “ਰਾਜ ਆਫ਼ਤ ਪ੍ਰਬੰਧਨ ਫੰਡ” ਨੂੰ ਵੀ ਖੁਰਦ ਬੁਰਦ ਕਰ ਦਿੱਤਾ। ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਅਖਿਲੇਸ਼ ਸ਼ਰਮਾ ਦੇ ਨਾਲ ਬੀਜੇਪੀ ਹਿਊਮਨ ਰਾਈਟਸ ਸੈਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਪਾਲ ਜੇਠੀ, ਸਾਬਕਾ ਮੰਡਲ ਪ੍ਰਧਾਨ ਸੋਮਨਾਥ, ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਅਸ਼ਵਨੀ ਕੁਮਾਰ ਸ਼ਰਮਾ ਅਤੇ ਹੋਰ ਭਾਜਪਾ ਵਰਕਰ ਦੀ ਹਾਜ਼ਰ ਸਨ।

About The Author

You may have missed