ਚੋਰਾਂ ਨੇ ਨਹੀਂ ਬਖਸ਼ੀ ਪੰਚਰ ਵਾਲੇ ਦੀ ਦੁਕਾਨ

ਹੰਡਿਆਇਆ-11ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦੇ ਟੈਪੋ ਸਟੈਂਡ ਤੇ ਪੰਚਰ ਵਾਲੇ ਦੀ ਦੁਕਾਨ ਤੇ ਪਾੜ ਲਾ ਕੇ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪੀੜਿਤ ਸ਼ਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹਨਾਂ ਨੇ ਆਪਣੇ ਦੁਕਾਨ ਖੋਲੀ ਤਾਂ ਦੇਖਿਆ ਸਾਹਮਣੇ ਕੰਧ ਵਿੱਚ ਪਾੜ ਲੱਗਿਆ ਹੋਇਆ ਹੈ ਅਤੇ ਦੁਕਾਨ ਵਿੱਚੋਂ ਇੱਕ ਮੋਟਰ, ਇੱਕ ਛੱਤ ਵਾਲਾ ਪੱਖਾ ਅਤੇ ਇੱਕ ਜੈਕ ਚੋਰੀ ਹੋ ਚੁੱਕਿਆ ਸੀ। ਜਿਨਾਂ ਦੀ ਅਨੁਮਾਨਿਤ ਕੀਮਤ 10000 ਦੇ ਕਰੀਬ ਸੀ। ਉੱਥੇ ਮੌਜੂਦ ਲੋਕਾਂ ਅਨੁਸਾਰ ਇਹ ਕੰਮ ਨਸੇੜੀਆਂ ਦੇ ਹੀ ਹੋ ਸਕਦੇ ਹਨ ਜੋ ਅਜਿਹੇ ਸਮਾਨ ਦੀ ਚੋਰੀ ਕਰਕੇ ਕਬਾੜ ਵਿੱਚ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ। ਭਾਵੇਂ ਨਸ਼ੇੜੀਆਂ ਦੁਆਰਾ ਉਹ ਸਮਾਨ ਕਵਾੜ ਵਿੱਚ ਹੀ ਵੇਚਿਆ ਜਾਂਦਾ ਹੋਵੇ ਪ੍ਰੰਤੂ ਜਿਸ ਦਾ ਸਮਾਨ ਚੋਰੀ ਹੋਇਆ ਹੁੰਦਾ ਹੈ, ਉਸ ਲਈ ਬਹੁਤ ਸਮੱਸਿਆ ਖੜੀ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਉਹੀ ਸਮਾਨ ਵੱਧ ਕੀਮਤ ਤੇ ਨਵਾਂ ਖਰੀਦਣਾ ਪੈਂਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਪੁਲਿਸ ਚੌਂਕੀ ਹੰਡਿਆਇਆ ਵਿਖੇ ਦਰਜ ਕਰਵਾ ਦਿੱਤੀ ਗਈ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਉਸ ਦਾ ਸਮਾਨ ਬਰਾਮਦ ਕਰਵਾਇਆ ਜਾਵੇ।

