ਇੱਕ ਵਿਅਕਤੀ ਭੁੱਕੀ ਸਮੇਤ ਗ੍ਰਿਫਤਾਰ

ਹੰਡਿਆਇਆ-10ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਵਿੱਚ ਇੱਕ ਵਿਅਕਤੀ ਨੂੰ 2 ਕਿਲੋ 500 ਗਰਾਮ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਕੇ ਪਰਚਾ ਦਰਜ ਕਿਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਭਰੋਸੇ ਯੋਗ ਸੂਤਰਾਂ ਤੋਂ ਸੂਚਨਾ ਮਿਲੇ ਕਿ ਸੁਰਜੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਹੰਡਿਆਇਆ ਰੋਡ ਖੁੱਡੀ ਕਲਾਂ ਜੋ ਕਿ ਬਾਹਰੋਂ ਭੁੱਕੀ ਚੋਰਾਂ ਪੋਸਤ ਲਿਆ ਕੇ ਕਸਬਾ ਹੰਡਿਆਇਆ ਅਤੇ ਇਸ ਦੇ ਆਸ-ਪਾਸ ਦੇ ਏਰੀਏ ਵਿੱਚ ਵੇਚਣ ਦਾ ਕੰਮ ਕਰਦਾ ਹੈ। ਜੇਕਰ ਉਸ ਨੂੰ ਇਸ ਮੌਕੇ ਪਕੜਿਆ ਜਾਵੇ ਤਾਂ ਭੁੱਕੀ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਉਸੇ ਸਮੇਂ ਪੁਲਿਸ ਪਾਰਟੀ ਨੇ ਸੁਰਜੀਤ ਸਿੰਘ ਨੂੰ ਹੰਡਿਆਇਆ ਰੋਡ ਖੁਡੀ ਕਲਾਂ ਤੋਂ ਕਾਬੂ ਕਰਕੇ ਉਸ ਦੇ ਕਬਜ਼ੇ ਚੋਂ 2 ਕਿਲੋ 500 ਗਰਾਮ ਭੁੱਕੀ ਚੋਰਾਂ ਪੋਸਤ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਦੋਸ਼ੀ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਉਹਨਾਂ ਨਾਲ ਹੌਲਦਾਰ ਜਗਦੇਵ ਸਿੰਘ ਅਤੇ ਹੌਲਦਾਰ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
