ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦਾ ਟੂਰਨਾਮੈਂਟ ਹੋਇਆ ਸ਼ੁਰੂ

ਚੀਮਾ ਜੋਧਪੁਰ, 11 ਸਤੰਬਰ(ਰਾਕੇਸ਼ ਜੇਠੀ )- ਪੀ.ਐਮ. ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿੱਚ ਅੱਜ 69ਵੀਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ (ਸਰਕਲ ਕਬੱਡੀ – ਲੜਕੇ ਤੇ ਲੜਕੀਆਂ) ਦਾ ਟੂਰਨਾਮੈਂਟ ਸ਼ੁਰੂ ਹੋਇਆ। ਇਸ ਮੌਕੇ ਪ੍ਰਿੰਸੀਪਲ ਅਨੀਲ ਕੁਮਾਰ ਮੋਦੀ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਖੇਡਾਂ ਦੀ ਮਹੱਤਤਾ ‘ਤੇ ਰੋਸ਼ਨੀ ਪਾਈ ਅਤੇ ਕਿਹਾ ਕਿ ਖੇਡਾਂ ਨਾਲ ਅਨੁਸ਼ਾਸਨ, ਟੀਮ ਸਪਿਰਟ ਅਤੇ ਲੀਡਰਸ਼ਿਪ ਦੇ ਗੁਣ ਵਿਕਸਿਤ ਹੁੰਦੇ ਹਨ। ਸਕੂਲ ਮੀਡੀਆ ਕੋਆਰਡੀਨੇਟਰ ਡਾ. ਜਤਿੰਦਰ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ–ਵੱਖ ਸਕੂਲਾਂ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਹਨ।
ਇਸ ਮੌਕੇ ਖੇਡ ਅਧਿਕਾਰੀਆਂ ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਹਰਮੇਲ ਸਿੰਘ ਡੀ.ਪੀ.ਈ. ਜਲੂਰ (ਕਨਵੀਨਰ ਕਬੱਡੀ), ਹਰਵਿੰਦਰ ਸਿੰਘ ਅਰਦਾਸ ਕਾਲੇਕੇ, ਅਰਸ਼ਦੀਪ ਸਿੰਘ ਡੀ.ਪੀ.ਈ. ਤਪਾ, ਲਖਬੀਰ ਸਿੰਘ ਡੀ.ਪੀ.ਈ. ਹਮੀਦੀ, ਕੁਲਵਿੰਦਰ ਕੌਰ ਡੀ.ਪੀ.ਈ. ਗੁਰਮ, ਹਰਜਿੰਦਰ ਕੌਰ ਪੀ.ਟੀ.ਆਈ. ਠੁੱਲੇਵਾਲ, ਜਸਮੇਲ ਸਿੰਘ ਚੀਮਾ ਜੋਧਪੁਰ, ਬਲਵੀਰ ਸਿੰਘ, ਰਤਨਦੀਪ ਸਿੰਘ, ਵੀਰਪਾਲ ਕੌਰ ਅਤੇ ਹਰਪ੍ਰੀਤ ਸਿੰਘ (ਵੋਕੇਸ਼ਨਲ ਟ੍ਰੇਨਰ) ਵੀ ਹਾਜ਼ਰ ਸਨ। ਮਹਿਮਾਨਾਂ ਦਾ ਸਵਾਗਤ ਕਰਕੇ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ ਗਈ ਤੇ ਫਿਰ ਮੁਕਾਬਲੇ ਸ਼ੁਰੂ ਹੋਏ ਜਿਨ੍ਹਾਂ ਵਿੱਚ ਖਿਡਾਰੀਆਂ ਨੇ ਜੋਸ਼ ਭਰਪੂਰ ਪ੍ਰਦਰਸ਼ਨ ਕੀਤਾ। ਇਹ ਟੂਰਨਾਮੈਂਟ ਅਗਲੇ ਦਿਨਾਂ ਤੱਕ ਜਾਰੀ ਰਹੇਗਾ ਅਤੇ ਜੇਤੂ ਟੀਮਾਂ ਅਗਲੇ ਪੜਾਅ ਲਈ ਚੁਣੀਆਂ ਜਾਣਗੀਆਂ।
