ਪਹਿਲੀ ਬਰਸਾਤ ਵੀ ਨਹੀਂ ਝੱਲ ਪਾਇਆ “ਹੈਲਥ ਵੈਲਨੈਸ ਸੈਂਟਰ” ਹੰਡਿਆਇਆ

PrimeKhabarPunjab Health center

ਹੰਡਿਆਇਆ-10ਸਤੰਬਰ(ਰਾਕੇਸ਼ ਜੇਠੀ)- ਕਸਬਾ ਹੰਡਿਆਇਆ ਦਾ ਇਕਲੌਤਾ ਹੈਲਥ ਵੈਲਸ ਸੈਂਟਰ ਵੀ ਲਗਾਤਾਰ ਪੈ ਰਹੀ ਭਾਰੀ ਬਰਸਾਤ ਦੀ ਚਪੇਟ ਵਿੱਚ ਆ ਗਿਆ। ਹੈਲਥ ਵੈਲਨਸ ਸੈਂਟਰ ਦੀਆਂ  ਕੰਧਾਂ ਤੇ ਚਾਰੋਂ ਪਾਸਿਆ ਤੋ ਤਰੇੜਾਂ ਆ ਚੁੱਕੀਆਂ ਹਨ ਅਤੇ ਫਰਸ ਜਗਾ ਜਗਾ ਤੋਂ ਦਬ ਚੁੱਕਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਉੱਥੇ ਮੌਜੂਦ ਹੈਲਥ ਵਰਕਰਾਂ ਨੇ ਦੱਸਿਆ ਕਿ ਹੈਲਥ ਵੈਲਨੈਸ ਸੈਂਟਰ ਦੀ ਇਸ ਹਾਲਤ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਲਈ ਸੀਨੀਅਰ ਅਧਿਕਾਰੀਆਂ ਨੇ ਹੈਲਥ ਵੈਲਨੈਸ ਸੈਂਟਰ ਤੋਂ ਬਾਹਰ ਰਹਿ ਕੇ ਆਪਣਾ ਕੰਮਕਾਰ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਾਰਨ ਅੱਜ ਸ਼ਾਂਤੀ ਹਾਲ ਹੰਡਿਆਇਆ ਵਿਖੇ ਬੱਚਿਆਂ ਦਾ ਟੀਕਾ ਕਰਨ ਅਤੇ ਦਵਾਈ ਪਿਲਾਉਣ ਦਾ ਦਾ ਕੰਮ ਕੀਤਾ ਜਾ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਇਸ ਹੈਲਥ ਵੈਲਨੈਸ ਸੈਂਟਰ ਦਾ ਨੀਹ ਪੱਥਰ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 22-7-23 ਨੂੰ ਰੱਖਿਆ ਗਿਆ ਸੀ। ਉਸ ਮੌਕੇ ਉਹ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ, ਜਲ ਸਰੋਤ ਖਨਨ ਅਤੇ ਭੌ ਵਿਗਿਆਨ ਸਾਇੰਸ ਟੈਕਨੋਲੋਜੀ ਤੇ ਵਾਤਾਵਰਨ ਮੰਤਰੀ ਪੰਜਾਬ ਸਨ।

ਇਹ ਹੈਲਥ ਵੈਲਨੈਸ ਸੈਂਟਰ ਤਿਆਰ ਹੋ ਕੇ ਹੈਲਥ ਵਰਕਰਾਂ ਨੂੰ ਇੱਕ ਜਨਵਰੀ 2025 ਨੂੰ ਸੌਂਪਿਆ ਗਿਆ ਸੀ ਅਤੇ ਇਹ ਇਸ ਸੈਂਟਰ ਦੀ ਪਹਿਲੀ ਬਰਸਾਤ ਸੀ ਜੋ ਝੱਲਣ ਵਿੱਚ ਫੇਲ੍ਹ ਰਿਹਾ। ਜਗ੍ਹਾ ਜਗ੍ਹਾ ਤੋਂ ਫਰਸ਼ ਦਾ ਦਬਨਾ ਅਤੇ ਕੰਧਾਂ ਵਿੱਚ ਚਾਰੋ ਪਾਸਿਆਂ ਤੋਂ ਆਈਆਂ ਤਰੇੜਾਂ ਇਸ ਨੂੰ ਬਣਾਉਣ ਵਿੱਚ ਵਰਤੀਆਂ ਗਈਆਂ ਲਾਪਰਵਾਹੀਆਂ ਨੂੰ ਉਜਾਗਰ ਕਰਦਾ ਹੈ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਹੈਲਥ ਵਰਕਰਜ ਨੂੰ ਕੰਮ ਕਰਨ ਲਈ ਇੱਕ ਸਾਫ ਸੁਥਰੀ ਤੇ ਸੇਫ ਜਗਾ ਮਿਲੀ ਸੀ ਜੋ ਕੁਝ ਹੀ ਮਹੀਨਿਆਂ ਬਾਅਦ ਹੱਥੋਂ ਜਾਦੀ ਦੀ ਦਿਖਾਈ ਦੇ ਰਹੀ ਹੈ।

About The Author

You may have missed