ਸਵਰਗੀ ਚਮਨ ਲਾਲ ਸਿੰਗਲਾ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Primekhabar Chaman

ਬਰਨਾਲਾ, 26 ਅਗਸਤ(ਰਾਕੇਸ਼ ਜੇਠੀ )- ਸਮਾਜ ਸੇਵੀ, ਬਹੁ ਪੱਖੀ, ਹੱਕ ਸੱਚ ਲਈ ਲੜਨ ਵਾਲੀ ਬੁਲੰਦ ਸ਼ਖ਼ਸੀਅਤ ਸਵਰਗੀ ਚਮਨ ਲਾਲ ਸਿੰਗਲਾ ਦਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਾਂਤੀ ਹਾਲ ਰਾਮ ਬਾਗ਼ ਬਰਨਾਲਾ ਵਿਖੇ ਹੋਇਆ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤ ਮਿੱਤਰ, ਲੰਗਰ ਕਮੇਟੀਆਂ ਦੇ ਮੈਂਬਰ ਅਤੇ ਬਰਨਾਲਾ ਇਲਾਕੇ ਦੇ ਹਜ਼ਾਰਾਂ ਲੋਕ ਸ਼ਾਮਿਲ ਹੋ ਕੇ ਚਮਨ ਲਾਲ ਸਿੰਗਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਮਾਤਾ ਸਤਿਅਮ ਦੇਵਾ ਜੀ ਚੰਡੀਮੰਦਰ ਫਤਿਹਾਬਾਦ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਕੁਮਾਰ ਰਾਏਸਰ ਵਾਲੇ ਨੇ ਸਵਰਗੀ ਚਮਨ ਲਾਲ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਲੰਗਰ ਕਮੇਟੀ ਖੰਨਾ ਦੇ ਪ੍ਰਧਾਨ ਐਮ ਪ੍ਰਕਾਸ਼ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਚਮਨ ਲਾਲ ਸਿੰਗਲਾ ਪਿਛਲੇ 55 ਸਾਲਾਂ ਤੋਂ ਕੌਲਾਂ ਵਾਲੇ ਟੋਭੇ ਤੇ ਲੰਗਰ ਲਗਾਉਂਦੇ ਰਹੇ ਜਿਸ ਦੇ ਕਿ ਉਹ ਪਿਛਲੇ 20 ਸਾਲਾਂ ਤੋਂ ਸਰਬਸੰਮਤੀ ਨਾਲ ਪ੍ਰਧਾਨ ਬਣੇ ਰਹੇ। ਇਸ ਉਪਰੰਤ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਚਮਨ ਲਾਲ ਭਾਜਪਾ ਦੇ ਸੱਚੇ ਸਿਪਾਹੀ ਸਨ, ਜਿੰਨਾ ਨੇ ਹਮੇਸ਼ਾ ਪਾਰਟੀ ਹਿਤਾਂ ਨੂੰ ਪ੍ਰਮੁੱਖਤਾ ਦਿੱਤੀ। ਵਿਰਸਾ ਸੰਭਾਲ ਪੰਜਾਬ ਦੇ ਪ੍ਰਮੁੱਖ ਰਾਮ ਕੁਮਾਰ ਵਿਆਸ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਚਮਨ ਲਾਲ ਸਿੰਗਲਾ ਨੇ ਭਾਜਪਾ ਵਿੱਚ ਬਤੌਰ ਮੈਂਬਰ ਤੋਂ ਲੈ ਕੇ ਜਨਰਲ ਸਕੱਤਰ , ਮੰਡਲ ਪ੍ਰਧਾਨ, ਜ਼ਿਲ੍ਹਾ ਵਾਈਸ ਪ੍ਰਧਾਨ ਤੱਕ ਦੀ ਜਿੰਮੇਵਾਰੀ 55 ਸਾਲ ਜ਼ਿੰਮੇਵਾਰੀ ਨਿਭਾਈ‌ ਅਤੇ ਉਹ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਵਫ਼ਾਦਾਰ ਅਤੇ ਮਿਹਨਤੀ ਵਰਕਰ ਸਨ। ਚਮਨ ਲਾਲ ਸਿੰਗਲਾ ਅਕਾਲੀ ਭਾਜਪਾ ਸਰਕਾਰ ਸਮੇਂ ਦੋ ਵਾਰ ਇੰਪਰੂਵਮੈਂਟ ਟਰੱਸਟ ਦੇ ਮੈਂਬਰ ਬਣੇ ਤੇ ਬਰਨਾਲਾ ਦੇ ਲੋਕਾਂ ਦੀ ਸੇਵਾ ਕੀਤੀ। ਇਸ ਮੌਕੇ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਵੱਲੋਂ ਭੇਜੇ ਗਏ ਸ਼ੋਕ ਮਤੇ ਪੜ੍ਹੇ ਗਏ। ਇਸ ਦੌਰਾਨ ਸੁਭਾਸ਼ ਮੱਕੜਾ,ਭਾਰਤ ਮੋਦੀ, ਕਮਲ ਜਿੰਦਲ,ਭਾਰਤ ਮੋਦੀ, ਰਾਜੇਸ਼ ਭੂਟਾਨੀ, ਭਾਰਤ ਭੂਸ਼ਨ ਸਿੰਗਲਾ, ਦੀਪਕ ਸੋਨੀ ਬਾਂਸਲ ਆਸਥਾ ਵਾਲੇ,ਪ੍ਰੇਮ ਪ੍ਰੀਤਮ ਜਿੰਦਲ, ਸ਼ਸ਼ੀਕਾਂਤ ਚੋਪੜਾ, ਬੀਰਬਲ ਠੇਕੇਦਾਰ, ਧਰਮ ਸਿੰਘ ਫ਼ੌਜੀ, ਨਰਿੰਦਰ ਨੀਟਾ, ਨੀਲਮਣੀ ਸਮਾਧੀਆ, ਨਰੇਸ਼ ਕੁਮਾਰ, ਸੋਮ ਨਾਥ ਸਹੌਰੀਆ, ਸੰਸਾਰੀ ਲਾਲ, ਪ੍ਰਦੀਪ ਗੋਇਲ ਗਊਸ਼ਾਲਾ ਵਾਲੇ, ਮੱਖਣ ਸ਼ਰਮਾ, ਮਹੇਸ਼ ਲੋਟਾ, ਰੋਸ਼ਨ ਲਾਲ, ਐਡਵੋਕੇਟ ਦੀਪਕ ਜਿੰਦਲ ਆਦਿ ਹਾਜ਼ਰ ਸਨ। ਇਸ ਮੌਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ। ਸਵਰਗੀ ਚਮਨ ਲਾਲ ਦੇ ਬੇਟੇ ਕੀਮਤ ਰਾਏ ਸਿੰਗਲਾ ਅਤੇ ਹੀਰਾ ਲਾਲ ਸਿੰਗਲਾ ਨੇ ਸਭਨਾਂ ਦਾ ਧੰਨਵਾਦ ਕੀਤਾ।

About The Author

You may have missed